ਤਰਨ ਤਾਰਨ, 27 ਜਨਵਰੀ (ਇਕਬਾਲ ਸਿੰਘ ਸੋਢੀ)- ਹਰ ਸਾਲ ਦੀ ਤਰ੍ਹਾਂ ਗੋਇਲ ਮੈਡੀਕਲ ਸਟੋਰ ਅਤੇ ਦੁਕਾਨਦਾਰਾਂ ਦੇ ਇਕ ਸਮੂਹ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਮਨਾਉਣ ਲਈ ਗੋਇੰਦਵਾਲ ਸਾਹਿਬ ਰੋਡ ਵੈਟਰਨਰੀ ਹਸਪਤਾਲ ਦੇ ਨੇੜੇ ਲੰਗਰ ਲਗਾਇਆ | ਸ਼ਰਧਾਲੂਆਂ ਵਿਚ ਸ਼ਰਧਾ ਨਾਲ ਵੱਖ-ਵੱਖ ਪਕਵਾਨਾਂ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਦੀਪਕ ਗੁਪਤਾ, ਦਵਿੰਦਰ ਗੁਪਤਾ, ਰੋਹਿਤ ਗੁਪਤਾ, ਅਰਨਵ ਗੁਪਤਾ, ਅੰਕਿਤ ਬਾਂਸਲ ਅੰਮਿ੍ਤਸਰ, ਸੰਜੀਵ ਭਾਰਦਵਾਜ ਲੱਕੀ ਬਾਬਾ, ਪਵਨ ਕੁੰਦਰਾ, ਜਸਪ੍ਰੀਤ ਸਿੰਘ ਡਿੰਪਲ, ਪ੍ਰੇਮ ਕੁਮਾਰ, ਪਿੰਦਰਪਾਲ ਸਿੰਘ, ਹਰਦੇਵ ਸਿੰਘ, ਲੱਖਾ, ਹਰਭਜਨ ਸਿੰਘ, ਗੁਰਦੇਵ ਸਿੰਘ, ਵਿੱਕੀ, ਭਗਵੰਤ ਸਿੰਘ ਪਾਗੂ, ਗੁਰਪ੍ਰਤਾਪ ਸਿੰਘ ਆਦਿ ਨੇ ਲੰਗਰ ਵੰਡ ਵਿਚ ਹਿੱਸਾ ਲਿਆ |