ਖਾਲੜਾ, 1 ਫਰਵਰੀ (ਜੱਜਪਾਲ ਸਿੰਘ ਜੱਜ)-ਭੀਮ ਯੂਥ ਫੈਡਰੇਸ਼ਨ ਪੰਜਾਬ ਅਤੇ ਮਜਦੂਰ ਏਕਤਾ ਆਟੋ ਯੂਨੀਅਨ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੀ ਅਗਵਾਈ ਮਨਜਿੰਦਰ ਸਿੰਘ ਮਿੰਟੂ ਭਿੱਖੀਵਿੰਡ ਸਲਾਹਕਾਰ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਸਿੰਘ ਪਹੂਵਿੰਡ ਨੇ ਕੀਤੀ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਭੀਮ ਯੂਥ ਫੈਡਰੇਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ ਅਤੇ ਪੰਜਾਬ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਪਹੂਵਿੰਡ ਨੇ ਸੰਬੋਧਨ ਕਰਦਿਆਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਸਮਾਜ ਨੂੰ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਲਈ ਪ੍ਰੇਰਿਤ ਕੀਤਾ | ਇਸ ਉਪਰੰਤ ਸ਼ਰਨਜੀਤ ਸਿੰਘ ਭੱਟੀ ਚੇਲਾ ਕਲੋਨੀ ਭਿੱਖੀਵਿੰਡ ਦੀਆਂ ਭੀਮ ਯੂਥ ਫੈਡਰੇਸ਼ਨ ਵਿਚ ਚੰਗੀਆਂ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਭਿੱਖੀਵਿੰਡ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਹਾਜ਼ਰ ਪ੍ਰਧਾਨ ਜਸਪਾਲ ਸਿੰਘ ਖਾਲੜਾ, ਮੀਤ ਪ੍ਰਧਾਨ ਰਾਜਵਿੰਦਰ ਸਿੰਘ ਪਹੂਵਿੰਡ, ਪ੍ਰੈਸ ਸਕੱਤਰ ਪੰਜਾਬ ਨਿਰਵੈਲ ਸਿੰਘ ਖਾਲੜਾ, ਫ਼ੌਜੀ ਮਹਿਲ ਸਿੰਘ ਖਾਲੜਾ ਸਕੱਤਰ ਪੰਜਾਬ, ਕੈਸ਼ੀਅਰ ਪੰਜਾਬ ਡਾ. ਕਾਬਲ ਸਿੰਘ ਗਿੱਲਪਨ, ਸਲਾਹਕਾਰ ਪੰਜਾਬ ਮਨਜਿੰਦਰ ਸਿੰਘ ਮਿੰਟੂ ਭਿੱਖੀਵਿੰਡ, ਮੈਂਬਰ ਪੰਜਾਬ ਪਰਦੀਪ ਧਵਨ ਖਾਲੜਾ, ਜਨਰਲ ਸਕੱਤਰ ਅਮਰ ਸਿੰਘ ਅਮੀਸ਼ਾਹ, ਮੈਂਬਰ ਪੰਜਾਬ ਸੂਬੇਦਾਰ ਸੁਰਜਨ ਸਿੰਘ ਮਾੜੀ ਗੋੜ ਸਿੰਘ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪਹੂਵਿੰਡ, ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਸਤਨਾਮ ਸਿੰਘ ਜੰਡ ਖਾਲੜਾ, ਜਨਰਲ ਸਕੱਤਰ ਹਲਕਾ ਖੇਮਕਰਨ ਮਾਸਟਰ ਜਗੀਰ ਸਿੰਘ ਸਿੰਘਪੁਰਾ, ਸਕੱਤਰ ਨੰਬਰਦਾਰ ਸੁਖਚੈਨ ਸਿੰਘ ਪੂਹਲਾ, ਸਕੱਤਰ ਫ਼ੌਜੀ ਪਰਮਜੀਤ ਸਿੰਘ ਨਾਰਲਾ, ਮਨਦੀਪ ਸਿੰਘ ਸੁਰਸਿੰਘ, ਕਰਨਜੀਤ ਸਿੰਘ ਭਿੱਖੀਵਿੰਡ, ਨਿਸ਼ਾਨ ਸਿੰਘ ਭਿੱਖੀਵਿੰਡ ਆਦਿ ਹਾਜ਼ਰ ਸਨ |