21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਫਤਿਆਬਾਦ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>

Ad Position 21
No active advertisement
ਅਜੀਤ ਡੈਸਕ 03-02-2026
ਫਤਿਆਬਾਦ, 2 ਫਰਵਰੀ (ਹਰਵਿੰਦਰ ਸਿੰਘ ਧੂੰਦਾ)-ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਭਗਤ ਰਵਿਦਾਸ ਸਭਾ ਸੁਸਾਇਟੀ ਵਲੋਂ ਸ਼ਰਧਾ ਸਹਿਤ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਦੌਰਾਨ ਭਾਈ ਕਰਮ ਸਿੰਘ ਸਾਹਨੀ ਹਜੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਲੋਂ ਗੁੁਰੂ ਰਵਿਦਾਸ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਭਾਈ ਹਰਜੀਤ ਸਿੰਘ ਵਡਾਲਾ ਜੌਹਲ ਦੇ ਢਾਡੀ ਜਥੇ ਵਲੋਂ ਗੁੁਰੂ ਰਵਿਦਾਸ ਜੀ ਜੀਵਨ ਇਤਿਹਾਸ ਤੇ ਸਿੱਖਿਆਵਾਂ ਦਾ ਢਾਡੀ ਵਾਰਾਂ ਰਾਹੀਂ ਵਿਖਿਆਨ ਕੀਤਾ | ਇਸ ਮੌਕੇ ਸਰਪੰਚ ਜਗਵਿੰਦਰ ਸਿੰਘ ਮਣਕੂ, ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ, ਸਾਬਕਾ ਸਰਪੰਚ ਸੰਦੀਪ ਸਿੰਘ ਸ਼ਿੰਪੀ, ਪਿ੍ੰਸੀਪਲ ਨਿਰਮਲ ਸਿੰਘ, ਪਿ੍ੰਸੀਪਲ ਪ੍ਰਸ਼ੋਤਮ ਸਿੰਘ ਆਦਿ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਭਗਤ ਰਵਿਦਾਸ ਜੀ ਵਲੋਂ ਦਿੱਤੇ ਸਮਾਜਿਕ ਬਰਾਬਰਤਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾ ਕੇ ਨਿਰੋਏ ਸਮਾਜ ਦੀ ਸਿਰਜਣਾ ਕਰਨ ਦਾ ਸੁਨੇਹਾ ਦਿੱਤਾ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ | ਇਸ ਮੌਕੇ ਵੱਖ-ਵੱਖ ਪਦਾਰਥਾਂ ਦੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੋ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਸਿੰਘ, ਸੰਦੀਪ ਸਿੰਘ ਸ਼ਿੰਪੀ ਸਰਪੰਚ, ਨਵਨੀਤ ਸਿੰਘ ਮੋਨੂੰ ਆਦਿ ਤੋਂ ਇਲਾਵਾ ਪਿ੍ੰਸੀਪਲ ਨਿਰਮਲ ਸਿੰਘ, ਪਿ੍ੰਸੀਪਲ ਪ੍ਰਸ਼ੋਤਮ ਸਿੰਘ, ਮਲਕੀਅਤ ਸਿੰਘ, ਪ੍ਰਧਾਨ ਰਤਨ ਸਿੰਘ ਦਿਓਲ, ਸੰਤੋਖ ਸਿੰਘ ਨੰਬਰਦਾਰ, ਬਲਦੇਵ ਸਿੰਘ ਸ਼ੈਲਰ ਵਾਲੇ, ਸੁਖਪਾਲ ਸਿੰਘ ਕਾਨੂੰਗੋ, ਮਾਸਟਰ ਸਤਨਾਮ ਸਿੰਘ, ਚਰਨਜੀਤ ਸਿੰਘ ਦਿਓਲ, ਚਰਨਜੀਤ ਸਿੰਘ ਬਿੱਟੂ,ਮੰਗਲ ਸਿੰਘ, ਹਰਜੀਤ ਸਿੰਘ ਪੈਲੇਸ ਵਾਲੇ, ਪਿਆਰਾ ਸਿੰਘ,ਮਨਜੀਤ ਸਿੰਘ, ਜਤਿੰਦਰਪਾਲ ਸਿੰਘ, ਰਾਮ ਜੀ ਦਾਸ, ਨਿਰੰਜਣ ਸਿੰਘ, ਬਲਬੀਰ ਕੁਮਾਰ, ਦਲਵਿੰਦਰ ਰਾਏ,ਅਮਰੀਕ ਸਿੰਘ, ਰਾਕੇਸ਼ ਕੁਮਾਰ, ਸੁਖਵਿੰਦਰ ਸਿੰਘ ਸ਼ੂਕਾ, ਕੁਲਦੀਪ ਸਿੰਘ, ਰਾਜਨ, ਪਿ੍ੰਸ, ਸਾਹਿਲ, ਜਸ਼ਨ, ਯੁਵਰਾਜ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਵਿਕਰਮਜੀਤ ਸਿੰਘ, ਸੰਨੀ, ਜਤਿੰਦਰਪਾਲ ਸਿੰਘ ਮੰਗੀਂ, ਰਵੀ ਕੁਮਾਰ ਮਲਿਕ, ਗੁਲਸ਼ਨ ਕੁਮਾਰ, ਸੋਨੂੰ, ਪਿ੍ਥਵੀ ਰਾਜ, ਅੰਗਦ, ਨਕਸ਼, ਸਮਰ, ਰਾਹੁਲ ਕੁਮਾਰ, ਜੋਗਿੰਦਰ ਸਿੰਘ ਜੰਗਾ, ਦੀਪਕ ਸਿੰਘ, ਸਾਹਿਲ ਕੁਮਾਰ, ਮਾਸਟਰ ਬਲਵਿੰਦਰ ਸਿੰਘ, ਪਵਨ ਕੁਮਾਰ, ਪ੍ਰਦੀਪ ਕੁਮਾਰ, ਰਵੀ ਕੁਮਾਰ, ਕੁਲਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਧਾਰਮਿਕ ਸਮਾਗਮਾਂ 'ਚ ਹਾਜ਼ਰੀ ਭਰੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਨੇ ਸਿਰ 'ਤੇ ਛਤਰ ਤੇ ਚੌਰ ਸਾਹਿਬ ਝੁਲਾਉਣ ਵਾਲੇ ਖ਼ਿਲਾਫ਼ ਕਾਨੂ... ਅਗਲੀ ਖ਼ਬਰ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣਾ ਸ਼ਲਾਘਾਯੋਗ-ਲਾਲਪੁਰਾ <br/>
Ad Position 24