22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਵਰਕਰ ਹੋਏ ਬਾਗ਼ੋਬਾਗ-ਜਥੇ. ਨਾਗੋਕੇ <br/>

Ad Position 21
No active advertisement
ਅਜੀਤ ਡੈਸਕ 03-02-2026
ਖਡੂਰ ਸਾਹਿਬ, 2 ਫਰਵਰੀ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਪੰਜਾਬ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਨਾਜਾਇਜ਼ ਪਰਚਿਆਂ ਰਾਹੀਂ ਜੇਲ੍ਹ ਵਿਚ ਬੰਦ ਕਰਕੇ ਜੋ ਡੀਂਗਾਂ ਮਾਰੀਆਂ ਜਾ ਰਹੀਆਂ ਸਨ | ਸੁਪਰੀਮ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਕੇ ਇਨਸਾਫ਼ ਦੀ ਆਸ ਬੰਨ੍ਹ ਦਿੱਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਜਥੇ. ਹਰਦੇਵ ਸਿੰਘ ਨਾਗੋਕੇ ਅਤੇ ਜਥੇਦਾਰ ਨੌਰੰਗ ਸਿੰਘ ਸਰਕਲ ਪ੍ਰਧਾਨ ਨਾਗੋਕੇ ਨੇ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਵਰਕਰ ਬਾਗ਼ੋਬਾਗ ਹੋ ਗਏ ਹਨ ਅਤੇ ਵਿਰੋਧੀਆਂ ਦੇ ਰੰਗ ਉੱਡ ਗਏ ਹਨ | ਉਨ੍ਹਾਂ ਕਿਹਾ ਕਿ ਇਨਸਾਫ਼ ਨੰੂ ਦੇਰ ਤਾਂ ਲੱਗਦੀ ਹੈ, ਪਰ ਹੁਣ ਸ਼ੇਰ ਦੇ ਮੈਦਾਨ ਵਿਚ ਆਉਣ ਨਾਲ ਗਿੱਦੜਾਂ ਨੂੰ ਭਾਜੜਾਂ ਜ਼ਰੂਰ ਪੈਣਗੀਆਂ, ਜੋ ਮਜੀਠੀਆ ਦੇ ਜੇਲ੍ਹ ਵਿਚ ਬੰਦ ਹੋਣ ਦੌਰਾਨ ਆਪਣੇ ਆਪ ਨੰੂ ਸ਼ੇਰ ਸਮਝਣ ਲੱਗ ਪਏ ਸਨ | ਇਸ ਮੌਕੇ ਉਨ੍ਹਾਂ ਕਿਹਾ ਕਿ ਮਜੀਠੀਆ ਦਾ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਵੱਡੇ ਪੱਧਰ 'ਤੇ ਸਵਾਗਤ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਿਖੇ ਵਾਪਰੇ ਸੜਕੀ ਹਾਦਸੇ 'ਚ ਮਾਰੇ ਗਏ ਦੀਪਕਰਨ ਸਿੰਘ ਦਾ ਹੋਇਆ ਸਸਕਾਰ <br/> ਅਗਲੀ ਖ਼ਬਰ ਬਜਟ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਵਿਰੁੱਧ-ਕਿਸਾਨ ਸਭਾ <br/>
Ad Position 24