ਖਾਲੜਾ, 2 ਫਰਵਰੀ (ਜੱਜਪਾਲ ਸਿੰਘ ਜੱਜ)- ਮਗਰਲੇ ਦਿਨੀਂ ਅਮਰੀਕਾ ਵਿਚ ਵਾਪਰੇ ਸੜਕੀ ਹਾਦਸੇ ਵਿਚ ਆਪਣੇ ਮਾਪਿਆਂ ਨੂੰ ਸਦੀਵੀ ਵਿਛੋੜਾ ਵਿਛੋੜਾ ਦੇ ਗਏ ਦੀਪ ਕਰਨ ਸਿੰਘ ਵਾਸੀ ਖਾਲੜਾ ਦੀ ਮਿ੍ਤਕ ਦੇ ਦੇਰ ਰਾਤ ਉਹਨਾਂ ਦੇ ਗ੍ਰਹਿ ਪਿੰਡ ਖਾਲੜਾ ਵਿਖੇ ਪੁੱਜੀ ਅਤੇ ਜਿਸ ਦਾ ਅੱਜ ਸਸਕਾਰ ਕੀਤਾ ਗਿਆ | ਇਸ ਹੋਈ ਬੇਵਕਤੀ ਮੌਤ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ | ਸੜਕ ਹਾਦਸੇ ਵਿਚ ਮਾਰੇ ਗਏ ਦੀਪਕਰਨ ਸਿੰਘ (25) ਪੁੱਤਰ ਕੁਲਦੀਪ ਸਿੰਘ ਵਾਸੀ ਖਾਲੜਾ ਜੋ ਕਰੀਬ ਡੇਢ ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ ਅਤੇ ਕਰੀਬ 10 ਦਿਨ ਪਹਿਲਾਂ ਉਨ੍ਹਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ | ਦੀਪਕਰਨ ਦੀ ਮਿ੍ਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪਿਤਾ ਕੁਲਦੀਪ ਸਿੰਘ ਨੇ ਭੇਟ ਕੀਤੀ | ਇਸ ਮੌਕੇ ਸਰਪੰਚ ਗੁਰਜੀਤ ਸਿੰਘ ਖਾਲੜਾ ਮੰਡੀ, ਸਾਬਕਾ ਸਰਪੰਚ ਪਵਨਦੀਪ ਸਿੰਘ, ਰਣਜੀਤ ਸਿੰਘ ਰਾਣਾ, ਮਿੰਨਾ ਸਿੰਘ, ਡਾ. ਮੇਜਰ ਸਿੰਘ, ਲਖਬੀਰ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਨੋਮੀ ਯੂ.ਕੇ., ਪਹਿਲਵਾਨ ਹਰਜੀਤ ਸਿੰਘ, ਸਾਰਜ ਸਿੰਘ, ਹੈਪੀ ਸਿੰਘ, ਗੁਰਵਿੰਦਰ ਸਿੰਘ ਕੈਨੇਡਾ, ਬਾਬਾ ਸਮੁੰਧ ਸਿੰਘ, ਪੰਚ ਹਰਜੀਤ ਸਿੰਘ, ਪ੍ਰਧਾਨ ਹੀਰਾ ਸਿੰਘ ਖਾਲੜਾ, ਹਰਬੰਸ ਸਿੰਘ, ਬਾਜ਼ ਸਿੰਘ ਪ੍ਰਧਾਨ, ਪੂਰਨ ਸਿੰਘ, ਹਰਜੀਤ ਸਿੰਘ, ਡਾ. ਜਸਪਾਲ ਸਿੰਘ, ਸਾਬਕਾ ਸਰਪੰਚ ਰਸ਼ਪਾਲ ਸਿੰਘ, ਨੰਬਰਦਾਰ ਰਣਜੀਤ ਸਿੰਘ ਰਾਣਾ. ਸਰਪੰਚ ਗੁਰਜੀਤ ਸਿੰਘ. ਗੁਰਲਾਲ ਸਿੰਘ, ਗੁਰਜੰਟ ਸਿੰਘ, ਸਰਪੰਚ ਨਵਪ੍ਰੀਤ ਸਿੰਘ ਸੋਨਾ ਧੁੰਨ, ਜਸਬੀਰ ਸਿੰਘ ਲਾਲੂ, ਯੋਧਾ ਸਿੰਘ, ਸੋਨੀ ਭਿੱਖੀਵਿੰਡ ਆਦਿ ਵੱਖ-ਵੱਖ ਪਿੰਡਾਂ ਦੇ ਮੁਹਤਬਰ ਹਾਜ਼ਰ ਸਨ |