ਤਰਨ ਤਾਰਨ, 2 ਫਰਵਰੀ (ਇਕਬਾਲ ਸਿੰਘ ਸੋਢੀ)-ਸਾਬਕਾ ਕੌਂਸਲਰ ਅਤੇ ਜ਼ਿਲ੍ਹਾ ਪ੍ਰਧਾਨ ਕੰਜਿਊਮਰ ਵੈਲਫੇਅਰ ਫੋਰਮ ਨੇ ਕਾ. ਜਸਪਾਲ ਸਿੰਘ ਢਿੱਲੋਂ ਦੀ ਬੇਵਕਤੀ ਮੌਤ 'ਤੇ ਦੁੱਖ ਜਾਹਿਰ ਕਰਦੇ ਹੋਏ ਦੱਸਿਆ ਕਿ ਕਾਮਰੇਡ ਢਿੱਲੋਂ ਉਹ ਵਿਅਕਤੀ ਸਨ, ਜਿੰਨਾਂ ਨੇ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਗਰੀਬ ਅਤੇ ਮਜ਼ਦੂਰ, ਕਿਸਾਨਾਂ ਦੀ ਮਦਦ ਕੀਤੀ | ਕਾ. ਢਿੱਲੋਂ ਦੀਆਂ ਦੋਵੇਂ ਬੇਟੀਆਂ ਵੀ ਕਮਿਊਨਿਸਟ ਪਰਿਵਾਰ ਵਿਚ ਵਿਆਹੀਆਂ ਹੋਈਆਂ ਹਨ | ਕਾ. ਗੁਰਨਾਮ ਸਿੰਘ ਦਾਊਦ ਸੂਬਾ ਕਮੇਟੀ ਲੀਡਰ ਦੇ ਪਰਿਵਾਰ ਵਿਚ ਸ਼ਾਦੀ ਕਰਵਾ ਕੇ ਆਪਣੀ ਪਤਨੀ ਲਖਵਿੰਦਰ ਕੌਰ ਵੀ ਪਾਰਟੀ ਸਰਗਰਮੀਆਂ ਵਿਚ ਕੰਮ ਕਰ ਰਹੀ ਹੈ | ਡਾ. ਲੌਹਕਾ ਨੇ ਕਾਮਰੇਡ ਜਸਪਾਲ ਸਿੰਘ ਢਿੱਲੋਂ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |