22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕਲਰਕ ਦਲਜੀਤ ਕੌਰ ਸੇਵਾ ਮੁਕਤੀ 'ਤੇ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 03-02-2026
ਤਰਨ ਤਾਰਨ, 2 ਫਰਵਰੀ (ਇਕਬਾਲ ਸਿੰਘ ਸੋਢੀ)- ਪਾਵਰਕਾਮ ਦੇ ਸਥਾਨਕ ਹਲਕਾ ਦਫਤਰ ਵਿਖੇ ਤਾਇਨਾਤ ਉੱਚ ਸ਼੍ਰੇਣੀ ਕਲਰਕ ਦਲਜੀਤ ਕੌਰ ਦੇ ਵਿਭਾਗ ਦੀਆਂ ਸੇਵਾਵਾਂ ਤੋਂ ਸੇਵਾ ਮੁਕਤ ਹੋਣ 'ਤੇ ਤਰਨ ਤਾਰਨ ਵਿਖੇ ਸ਼ਾਨਦਾਰ ਸਨਮਾਨ ਸਮਾਰੋਹ ਰੱਖ ਕੇ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ, ਮੁਲਾਜ਼ਮ ਜਥੇਬੰਦੀਆਂ ਤੇ ਰਿਸ਼ਤੇਦਾਰਾਂ ਨੇ ਦਲਜੀਤ ਕੌਰ ਨੂੰ ਯਾਦਗਾਰੀ ਤੋਹਫ਼ੇ ਅਤੇ ਸੀਲਡਾਂ ਦੇ ਕੇ ਸਨਮਾਨਿਤ ਕੀਤਾ | ਸਮਾਗਮ ਵਿਚ ਡਿਪਟੀ ਚੀਫ ਇੰਜੀ. ਮੋਹਤਮ ਸਿੰਘ, ਵਧੀਕ ਨਿੰਗਰਾਨ ਇੰਜੀ. ਦਿਹਾਤੀ ਮੰਡਲ ਇੰਜੀ. ਹਰਪ੍ਰੀਤ ਸਿੰਘ, ਵਧੀਕ ਨਿੰਗਰਾਨ ਇੰਜੀ. ਸ਼ਹਿਰੀ ਮੰਡਲ ਇੰਜੀ. ਤਰਸੇਮ ਕੁਮਾਰ, ਵਧੀਕ ਨਿੰਗਰਾਨ ਇੰਜੀ. ਹੈਡ ਕੁਆਟਰ ਇੰਜੀ. ਹਰਕਿ੍ਸ਼ਨ ਸਿੰਘ, ਐਸ.ਡੀ.ਓ. ਇੰਜੀ.ਕੁਲਵਿੰਦਰ ਸਿੰਘ ਬਾਗੜੀਆਂ, ਐਸ.ਡੀ.ਓ. ਇੰਜੀ. ਬਲਜਿੰਦਰ ਸਿੰਘ, ਐਸ.ਡੀ.ਓ. ਹਰਪ੍ਰੀਤ ਸਿੰਘ, ਹਲਕਾ ਸੁਪਰਡੈਂਟ ਕੰਵਲਜੀਤ ਕੌਰ, ਹਲਕਾ ਸਹਾਇਕ ਜਸਪ੍ਰੀਤ ਸਿੰਘ, ਮੰਡਲ ਸੁਪਰਡੈਂਟ ਰਾਧਾ ਸ਼ਰਮਾ, ਮੰਡਲ ਲੇਖਾਕਾਰ ਸਿਮਰਨਜੀਤ ਸਿੰਘ, ਮੰਡਲ ਲੇਖਾਕਾਰ ਰੀਤੂ ਗੁਪਤਾ, ਸਾਬਕਾ ਐਸ.ਐਚ.ਓ. ਬਖਤਾਵਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਭਾਗ ਦੇ ਕਰਮਚਾਰੀਆਂ ਅਤੇ ਦਲਜੀਤ ਕੌਰ ਦੇ ਰਿਸ਼ਤੇਦਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਿਪਟੀ ਚੀਫ ਇੰਜੀ. ਮੋਹਤਮ ਸਿੰਘ, ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਆਗੂ ਗੁਰਭੇਜ ਸਿੰਘ ਢਿੱਲੋਂ ਤੇ ਐਸ.ਡੀ.ਓ. ਕੁਲਵਿੰਦਰ ਸਿੰਘ ਨੇ ਦਲਜੀਤ ਕੌਰ ਵਲੋਂ ਵਿਭਾਗ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਪ੍ਰਸੰਸਾ ਕੀਤੀ | ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਸੰਬੋਧਨ ਕਰਦੇ ਹੋਏ ਦਲਜੀਤ ਕੌਰ ਨੂੰ ਇਸ ਖੁਸ਼ੀ ਦੇ ਮੌਕੇ ਮੁਬਾਰਕਬਾਦ ਦਿੰਦੇ ਹੋਏ ਵਿਭਾਗ ਵਿਚੋਂ ਹਰੇਕ ਮਹੀਨੇ ਵੱਡੇ ਪੱਧਰ 'ਤੇ ਹੋ ਰਹੀ ਸੇਵਾ ਮੁਕਤੀ ਕਰਕੇ ਖਾਲੀ ਹੋ ਰਹੀਆਂ ਹਜ਼ਾਰਾਂ ਆਸਾਮੀਆਂ 'ਤੇ ਰੈਗੂਲਰ ਭਰਤੀ ਕਰਨ ਦੀ ਪਾਵਰ ਮੈਨੇਜ਼ਮੈਂਟ ਕੋਲੋਂ ਜੋਰਦਾਰ ਮੰਗ ਕੀਤੀ | ਸਟੇਜ ਦਾ ਸੰਚਾਲਣ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਸਰਕਲ ਆਗੂ ਰਾਕੇਸ਼ ਕੁਮਾਰ ਮਲਹੋਤਰਾ ਨੇ ਕੀਤਾ | ਸਮਾਗਮ ਦੇ ਅਖੀਰ ਤੇ ਦਲਜੀਤ ਕੌਰ ਦੇ ਬੇਟੇ ਇੰਜੀ. ਅਰਸ਼ਦੀਪ ਸਿੰਘ ਜੇ.ਈ. ਨੇ ਸਨਮਾਨ ਸਮਾਰੋਹ ਵਿਚ ਪਹੁੰਚਣ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ ਬੀਮਾ ਕਾਰਡ 'ਚ ਲਗਾਈ ਡਿਊਟੀ ਦਾ ਬਾਈਕਾਟ <br/> ਅਗਲੀ ਖ਼ਬਰ ਡਾ. ਲੌਹਕਾ ਵਲੋਂ ਕਾਮਰੇਡ ਜਸਪਾਲ ਸਿੰਘ ਦੀ ਮੌਤ 'ਤੇ ਦੁੱਖ ਸਾਂਝਾ
Ad Position 24