22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੰਪਿਊਟਰ ਅਧਿਆਪਕਾਂ ਵਲੋਂ ਬੀਮਾ ਕਾਰਡ 'ਚ ਲਗਾਈ ਡਿਊਟੀ ਦਾ ਬਾਈਕਾਟ <br/>

Ad Position 21
No active advertisement
ਅਜੀਤ ਡੈਸਕ 03-02-2026
ਤਰਨ ਤਾਰਨ, 2 ਫਰਵਰੀ (ਹਰਿੰਦਰ ਸਿੰਘ)- ਕੰਪਿਊਟਰ ਅਧਿਆਪਕਾਂ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਸ਼ੀਤਲ ਸਿੰਘ ਦੀ ਅਗਵਾਈ ਹੇਠ ਏ.ਡੀ.ਸੀ. (ਜ) ਰਾਜਦੀਪ ਸਿੰਘ ਬਰਾੜ ਤਰਨ ਤਾਰਨ ਨੂੰ ਕੰਪਿਊਟਰ ਅਧਿਆਪਕਾਂ ਦੀ ਲਗਾਈ ਗਈ ਗੈਰ ਵਿਦਿਅਕ ਕੰਮਾਂ ਵਿਚ ਡਿਊਟੀ ਸੰਬੰਧੀ ਮਿਲਿਆ | ਜਿਸ ਵਿਚ ਸ਼ੀਤਲ ਸਿੰਘ ਨੇ ਦੱਸਿਆ ਕਿ ਡੀ.ਸੀ. ਦਫਤਰ ਤਰਨ ਤਾਰਨ ਵਲੋਂ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਵਿਚ ਲਗਾਈ ਗਈ ਹੈ ਜਦਕਿ ਮੁੱਖ ਮੰਤਰੀ ਨੇ ਸਰਕਾਰ ਬਣਦਿਆਂ ਹੀ ਕਿਹਾ ਸੀ ਕਿ ਕਿਸੇ ਵੀ ਅਧਿਆਪਕਾਂ ਦੀ ਡਿਊਟੀ ਕਿਸੇ ਵੀ ਗੈਰ ਵਿੱਦਿਅਕ ਕੰਮ ਵਿਚ ਨਹੀਂ ਲਗਾਈ ਜਾਵੇਗੀ ਪਰ ਡੀ. ਸੀ. ਦਫਤਰ ਵਲੋਂ ਮੁੱਖ ਮੰਤਰੀ ਦੇ ਬਿਆਨ ਦੀਆਂ ਧੱਜੀਆਂ ਉਡਾਉਂਦੇ ਹੋਏ ਸਿਹਤ ਬੀਮਾ ਕਾਰਡ ਬਣਾਉਣ ਵਿਚ ਕੰਪਿਊਟਰ ਅਧਿਆਪਕਾਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਸਰਕਾਰੀ ਸਕੂਲਾਂ ਵਿਚੋਂ ਕੰਪਿਊਟਰ ਸੈੱਟ ਤੇ ਪਿ੍ੰਟਰ ਵੀ ਇਸ ਕੰਮ ਵਿਚ ਵਰਤਣ ਲਈ ਮੰਗੇ ਜਾ ਰਹੇ ਹਨ ਜਦਕਿ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ/ਬਾਰਵੀਂ ਦੇ ਪ੍ਰਯੋਗੀ ਪ੍ਰੀਖੀਆ ਵਿਚ ਵੀ ਲਗਾਈਆਂ ਗਈਆਂ ਹਨ ਅਤੇ ਕੰਪਿਊਟਰ ਸੈਟ ਅਤੇ ਪਿ੍ੰਟਰ ਵਿਦਿਆਰਥੀਆਂ ਦੇ ਪੈ੍ਰਕਟੀਕਲ ਲੈਣ ਲਈ ਵੀ ਵਰਤੇ ਜਾਣੇ ਹਨ | ਸਮੂੰਹ ਜ਼ਿਲ੍ਹਾ ਤਰਨ ਤਾਰਨ ਦੇ ਕੰਪਿਊਟਰ ਅਧਿਆਪਕਾਂ ਨੇ ਡੀ.ਸੀ. ਦਫਤਰ ਤਰਨ ਤਾਰਨ ਨੂੰ ਪੁਰਜੋਰ ਮੰਗ ਕੀਤੀ ਹੈ ਕਿ ਇਹ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਹਾਰਡ ਵੇਆਰ ਵੀ ਸਕੂਲਾਂ ਵਿਚੋਂ ਨਾ ਮੰਗਵਾਇਆ ਜਾਵੇ ਅਤੇ ਡਿਊਟੀਆਂ ਰੱਦ ਹੋਣ ਤੱਕ ਸਮੂਹ ਜ਼ਿਲ੍ਹਾ ਤਰਨ ਤਾਰਨ ਦੇ ਕੰਪਿਊਟਰ ਅਧਿਆਪਕਾਂ ਨੇ ਇਨ੍ਹਾਂ ਡਿਊਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਸਕੱਤਰ ਸੁਰਿੰਦਰ ਸਿੰਘ ਕਾਲਰਾ ਦਾ ਸੇਵਾ ਮੁਕਤੀ 'ਤੇ ਸਨਮਾਨ ਅਗਲੀ ਖ਼ਬਰ ਕਲਰਕ ਦਲਜੀਤ ਕੌਰ ਸੇਵਾ ਮੁਕਤੀ 'ਤੇ ਸਨਮਾਨਿਤ <br/>
Ad Position 24