ਤਰਨ ਤਾਰਨ, 3 ਫਰਵਰੀ (ਇਕਬਾਲ ਸਿੰਘ ਸੋਢੀ)-ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਤਰਨ ਤਾਰਨ ਨੇ ਸੂਬਾ ਆਗੂ ਸੀਮਾ ਸੋਹਲ ਜ਼ਿਲ੍ਹਾ ਆਗੂ ਬਲਜੀਤ ਕੌਰ, ਕੁਲਵੰਤ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ ਦੀ ਅਗਵਾਈ ਵਿਚ ਗਾਂਧੀ ਪਾਰਕ ਇਕੱਠੇ ਹੋ ਕੇ ਆਪਣੀ ਮੰਗਾਂ ਦੇ ਸੰਬੰਧ ਵਿਚ ਰੋਸ ਮੁਜ਼ਾਹਰਾ ਕਰਨ ਉਪਰੰਤ ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਜਨ ਕਮ ਡਿਪਟੀ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਰਾਏ ਨੂੰ ਮੰਗ ਪੱਤਰ ਸੌਂਪਿਆ ਗਿਆ | ਆਸ਼ਾ ਵਰਕਰਜ ਆਗੂਆਂ ਮੰਗ ਕੀਤੀ ਕਿ ਆਸ਼ਾ ਵਰਕਰਜ਼ ਨੂੰ ਬਣਦਾ ਗ੍ਰੇਡ ਦੇ ਕੇ ਰੈਗੂਲਰ ਕੀਤਾ ਜਾਵੇ | ਹਰ ਮਹੀਨੇ ਮਿਲਣ ਵਾਲਾ ਅਨਰੇਰੀ ਭੱਤਾ ਮਿਲਣਾ ਯਕੀਨੀ ਬਣਾਇਆ ਜਾਵੇ ਅਤੇ ਰਹਿੰਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ | ਆਸ਼ਾ ਵਰਕਰਾਂ ਨੂੰ ਪ੍ਰੋਫੋਰਮੇ ਅਨੁਸਾਰ ਦਿੱਤੇ 54 ਕੰਮਾਂ ਤੋਂ ਇਲਾਵਾ ਹੋਰ ਕੰਮਾਂ ਦਾ ਬੋਝ ਨਾ ਪਾਇਆ ਜਾਵੇ ਨਹੀ ਤਾਂ ਜਥੇਬੰਦੀ ਨੂੰ ਮਜਬੂਰ ਹੋ ਕੰਮਾਂ ਦਾ ਬਾਈਕਾਟ ਕਰਨਾ ਪਵੇਗਾ | ਜੀ.ਐਸ.ਵਾਈ. ਦੇ ਬਕਾਇਆ ਫੰਡ ਤੁਰੰਤ ਜਾਰੀ ਕੀਤੇ ਜਾਣ | ਪੰਜਾਬ ਸਰਕਾਰ ਵਲੋਂ ਦਸ ਲੱਖ ਸਿਹਤ ਬੀਮਾ ਤਹਿਤ ਲੱਗੀ ਡਿਊਟੀ ਦੇ ਪੈਸੇ ਖਾਤਿਆਂ ਵਿਚ ਪਾਏ ਜਾਣ | ਆਸ਼ਾ ਵਰਕਰਜ਼ ਨੂੰ ਮਿਲਦੀ ਸਲਾਨਾ ਵਰਦੀ ਦੇ ਪੈਸੇ ਜੋ ਪਿਛਲੇ ਲਗਪਗ ਤਿੰਨਾਂ ਸਾਲਾਂ ਤੋਂ ਬਕਾਇਆ ਪਏ ਹਨ, ਤੁਰੰਤ ਜਾਰੀ ਕੀਤੇ ਜਾਣ | ਇਸ ਸਮੇਂ ਗੁਰਪ੍ਰੀਤ ਕੌਰ ਵਾਂ, ਰਾਜ ਸ਼ਰਮਾ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਪ੍ਰਭਜੋਤ ਕੌਰ, ਪ੍ਰਸੰਨ ਕੌਰ, ਕੰਵਲਜੀਤ ਕੌਰ, ਨੀਲੂ ਝਬਾਲ, ਮਨਜੀਤ ਕੌਰ, ਪ੍ਰਵੀਨ ਕੌਰ, ਗੰਗਾ ਦੇਵੀ, ਸਰਬਜੀਤ ਕੌਰ, ਅਮਰਜੀਤ ਕੌਰ, ਰਵਿੰਦਰ ਕੌਰ, ਰਛਪਾਲ ਕੌਰ, ਹਰਸਿਮਰਨਜੀਤ ਕੌਰ, ਸੁਰਿੰਦਰ ਕੌਰ, ਗੁਰਵਿੰਦਰ ਕੌਰ, ਪਰਮਜੀਤ ਕੌਰ, ਰਣਜੀਤ ਕੌਰ, ਜਾਫਰ ਰਾਣੀ, ਜਸਬੀਰ ਕੌਰ ਅਤੇ ਪਸਸਫ ਦੇ ਪ੍ਰਧਾਨ ਕਾਰਜ ਸਿੰਘ ਕੈਰੋਂ, ਦਵਿੰਦਰ ਸੋਹਲ ਆਦਿ ਆਗੂ ਹਾਜ਼ਰ ਸਨ |