ਤਰਨ ਤਾਰਨ, 3 ਫਰਵਰੀ (ਹਰਿੰਦਰ ਸਿੰਘ)-ਜਸਬੀਰ ਸਿੰਘ ਬਰਾਹ ਕੌਮੀ ਮੀਤ ਪ੍ਰਧਾਨ ਲੋਕ ਪਿ੍ਯ ਸਮਾਜ ਪਾਰਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਜਮਾਨਤ ਮਿਲਣਾ ਹੱਕ, ਸੰਚ ਤੇ ਨਿਆਂ ਦੀ ਜਿੱਤ ਹੈ | ਇਸ ਤੋਂ ਸਾਬਿਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਪਣੀ ਰਾਜਨੀਤਿਕ ਕਿੜ ਕੱਢਣ ਵਾਸਤੇ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਦਲਾਖੋਰੀ ਛੱਡ ਕੇ ਲੋਕ ਭਲਾਈ ਦੇ ਕੰਮਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਦਾ ਭਲਾ ਹੋ ਸਕੇ ਅਤੇ ਸਮਾਜ ਵਿਚ ਲੋਕਾਂ ਨੂੰ ਆਪਸੀ ਟਕਰਾਅ ਤੋਂ ਬਚਾਇਆ ਜਾ ਸਕੇ ਅਤੇ ਪੰਜਾਬ ਦੀ ਤਰੱਕੀ ਹੋ ਸਕੇ |