10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਹੜਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 04-02-2026
ਤਰਨ ਤਾਰਨ, 3 ਫਰਵਰੀ (ਹਰਿੰਦਰ ਸਿੰਘ)-ਪੰਜਾਬ ਅੰਦਰ ਆਏ ਹੜ੍ਹਾਂ ਵਿਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਦੁਨੀਆਂ ਭਰ ਵਿਚ ਸਲਾਹਿਆ ਜਾ ਰਿਹਾ ਹੈ | ਜਲੰਧਰ ਜ਼ਿਲ੍ਹੇ ਦੇ ਪਿੰਡ ਸੰਢਾਵਾਲ ਧਰਮੀਵਾਲ, ਸਲਾਹਪੁਰ, ਫ਼ਜ਼ਲਵਾਲ, ਬੱਗਾ ਅਤੇ ਬਾਜਵਾ ਕਲਾਂ ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ | ਸੰਗਤ ਵਿਚ ਬੋਲਦਿਆਂ ਅੰਗਰੇਜ਼ ਸਿੰਘ ਧਰਮੀਵਾਲ ਨੇ ਆਖਿਆ ਕਿ ਦੁਨੀਆਂ ਦੀਆਂ ਸਰਕਾਰਾਂ ਵਲੋਂ ਕੋਈ ਮਦਦ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੀਆਂ ਅਰਜ਼ੀਆਂ ਲਾਉਣੀਆਂ ਪੈਂਦੀਆਂ ਹਨ, ਪਰ ਲੋਕਾਂ ਦਾ ਭਲਾ ਕਰਨ ਲਈ ਅਕਾਲ ਪੁਰਖ ਨੇ ਮਹਾਂਪੁਰਖਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ | ਇੱਥੇ ਕੋਈ ਅਰਜ਼ੀ ਨਹੀਂ ਲਾਉਣੀ ਪੈਂਦੀ, ਇਹ ਆਪ ਹੀ ਲੁਕਾਈ ਦਾ ਦੁੱਖ ਦੇਖ ਕੇ ਸੇਵਾ ਕਰਨ ਲਈ ਪਹੁੰਚ ਜਾਂਦੇ ਹਨ | ਇਹ ਸ਼ਕਤੀਆਂ ਗੁਰੂ ਸਾਹਿਬ ਨੇ ਆਪ ਪੈਦਾ ਕੀਤੀਆਂ ਹਨ | ਦੁਨੀਆਂ ਦੇ ਤਖ਼ਤ ਹਿਲ ਜਾਂਦੇ ਹਨ, ਪਰ ਜਿਹੜਾ ਰੱਬ ਦੇ ਚਰਨਾਂ 'ਚ ਬਹਿ ਗਿਆ, ਉਹ ਸਦਾ ਅਟੱਲ ਹੋ ਜਾਂਦਾ ਹੈ | ਹੜ੍ਹਾਂ ਵਿਚ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਨੇ ਜੋ ਸੇਵਾਵਾਂ ਕੀਤੀਆਂ, ਉਹ ਕਹਿਣ ਕਥਨ ਤੋਂ ਬਾਹਰ ਹਨ | ਅਸੀਂ ਸਮੂਹ ਇਲਾਕੇ ਦੀਆਂ ਸੰਗਤਾਂ ਵਲੋਂ ਮਹਾਂਪੁਰਖਾਂ ਦਾ ਸਵਾਗਤ ਕਰਦੇ ਹਾਂ | ਇਸ ਮੌਕੇ ਸੰਗਤਾਂ ਵਲੋਂ ਬਾਬਾ ਸੁੱਖਾ ਸਿੰਘ ਨੂੰ ਸਨਮਾਨ ਚਿੰਨ੍ਹ ਵਜੋਂ ਯਾਦਗਾਰੀ ਤਸਵੀਰਾਂ ਭੇਂਟ ਕੀਤੀਆਂ ਗਈਆਂ | ਇਸ ਮੌਕੇ ਜਗਜੋਤ ਸਿੰਘ ਆਹਲੂਵਾਲੀਆ ਮੈਂਬਰ ਬਲਾਕ ਸੰਮਤੀ ਸ਼ਾਹਕੋਟ, ਮਨਪ੍ਰੀਤ ਸਿੰਘ ਸਰਪੰਚ ਸੰਧਾਵਾਲ, ਮਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਢਾਵਾਲ, ਜਸਪਾਲ ਸਿੰਘ ਸਰਪੰਚ ਸਲਾਹਪੁਰ, ਸੁਰਿੰਦਰ ਸਿੰਘ ਸਾਬਕਾ ਸਰਪੰਚ ਫ਼ਜ਼ਲਵਾਲ, ਜਸਵੰਤ ਸਿੰਘ ਸਰਪੰਚ ਬੱਗਾ, ਕਰਮਜੀਤ ਸਿੰਘ ਬਾਜਵਾ ਕਲਾਂ, ਅੰਗਰੇਜ਼ ਸਿੰਘ ਧਰਮੀਵਾਲ ਟਰੈਕਟਰਾਂ ਵਾਲੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣਾ ਹੱਕ, ਸੱਚ ਅਤੇ ਨਿਆਂ ਦੀ ਜਿੱਤ-ਬਰਾਹ ਅਗਲੀ ਖ਼ਬਰ ਸੈਰ ਕਰਦੀਆਂ ਔਰਤਾਂ ਨੂੰ ਗੱਡੀ ਨੇ ਦਰੜਿਆ, ਇਕ ਦੀ ਮੌਤ
Ad Position 24