10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸੈਰ ਕਰਦੀਆਂ ਔਰਤਾਂ ਨੂੰ ਗੱਡੀ ਨੇ ਦਰੜਿਆ, ਇਕ ਦੀ ਮੌਤ

Ad Position 21
No active advertisement
ਅਜੀਤ ਡੈਸਕ 04-02-2026
ਸਰਹਾਲੀ ਕਲਾਂ, 3 ਫਰਵਰੀ (ਅਜੈ ਸਿੰਘ ਹੁੰਦਲ)-ਮੰਗਲਵਾਰ ਤੜਕਸਾਰ ਨੈਸ਼ਨਲ ਹਾਈਵੇ 'ਤੇ ਸੈਰ ਕਰ ਰਹੀਆਂ ਔਰਤਾਂ ਨੂੰ ਕਾਰ ਦੀ ਟੱਕਰ ਵੱਜਣ ਨਾਲ ਭਿਆਨਕ ਹਾਦਸਾ ਵਾਪਰ ਗਿਆ | ਇਸ ਟੱਕਰ ਵਿਚ ਇਕ ਲੜਕੀ ਦੀ ਮੌਤ ਹੋ ਗਈ ਅਤੇ ਇਕ ਔਰਤ ਭਿਆਨਕ ਜਖਮੀ ਹੋਈ | ਨੈਸ਼ਨਲ ਹਾਈਵੇ 54 ਤੇ ਪਿੰਡ ਸਰਹਾਲੀ ਦੇ ਪੱਟੀ ਟੀ. ਪੁਆਇੰਟ ਕੋਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਤਿੰਨ ਸੈਰ ਕਰ ਰਹੀਆਂ ਔਰਤਾਂ ਨੂੰ ਪਿੱਛਿਓਾ ਕਾਰ ਨੇ ਟੱਕਰ ਮਾਰੀ | ਪਿੰਡ ਸਰਹਾਲੀ ਵਾਸੀ ਗੁਰਦਾਸ ਸਿੰਘ ਨੇ ਦੱਸਿਆ ਕਿ ਤੜਕਸਾਰ ਉਸ ਦੀ ਮਾਤਾ, ਭੈਣ ਅਤੇ ਇਕ ਗੁਆਂਢਣ ਲੜਕੀ ਸੈਰ ਲਈ ਰੋਜ ਦੀ ਤਰ੍ਹਾਂ ਗਈਆਂ ਸਨ | ਜਦ ਇਹ ਪਿੰਡ ਦੇ ਬਾਹਰਵਾਰ ਪੱਟੀ ਟੀ. ਪੁਆਇੰਟ ਕੋਲ ਪੁੱਜੀਆਂ ਦਾ ਪਿੱਛੋਂ ਆਈ ਇਕ ਡਸਟਰ ਕਾਰ ਨੇ ਇਨ੍ਹਾਂ ਨੂੰ ਦਰੜ ਦਿੱਤਾ | ਟੱਕਰ ਏਨੀ ਭਿਆਨਕ ਸੀ ਕਿ ਸੈਰ ਕਰ ਰਹੀ ਵੀਰ ਕੌਰ ਪੁੱਤਰੀ ਬਲਕਾਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਮਾਤਾ ਨਰਿੰਦਰ ਕੌਰ ਪਤਨੀ ਸੁਖਦੇਵ ਸਿੰਘ ਭਿਆਨਕ ਜ਼ਖ਼ਮੀ ਹੋ ਗਈ | ਕਾਰ ਚਾਲਕ ਡਸਟਰ ਗੱਡੀ ਪੀ.ਬੀ. 13 ਬੀ.ਬੀ. 8803 ਨੂੰ ਮੌਕੇ 'ਤੇ ਛੱਡ ਕੇ ਭੱਜ ਗਿਆ | ਥਾਣਾ ਸਰਹਾਲੀ ਨੇ ਗੱਡੀ ਕਬਜੇ 'ਚ ਲੈ ਕੇ ਕਾਰਵਾਈ ਕਰਦਿਆਂ ਚਾਲਕ ਦੀ ਭਾਲ ਆਰੰਭ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਹੜਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ ਸਮੇਤ 10 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. <br/>
Ad Position 24