ਫਤਿਆਬਾਦ, 3 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਹੀਲਾ ਵਰਤ ਕੇ ਵੇਖ ਲਿਆ ਕਿ ਕਿਸੇ ਤਰੀਕੇ ਬਿਕਰਮ ਸਿੰਘ ਮਜੀਠੀਆ ਨੂੰ ਸਜਾ ਦਿੱਤੀ ਜਾ ਸਕੇ ਅਤੇ ਮਜੀਠੀਆ ਦਾ ਭਵਿੱਖ ਖ਼ਰਾਬ ਕਰ ਕੇ ਅਕਾਲੀ ਦਲ ਦੀ ਸਾਖ ਨੂੰ ਬਦਨਾਮ ਕਰ ਕੇ ਆਉਣ ਵਾਲੇ ਸਮੇਂ ਤੋ ਪਹਿਲਾਂ ਹੀ ਖਤਮ ਕਰ ਦਿੱਤਾ ਜਾਵੇ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਫਤਿਆਬਾਦ ਦੇ ਸਾ.ਸਰਪੰਚ ਭੁਪਿੰਦਰ ਸਿੰਘ ਭਿੰਦਾ ਫਤਿਆਬਾਦ ਨੇ ਕਿਹਾ ਕਿ ਆਖਰ ਸੱਚਾਈ ਦੀ ਜਿੱਤ ਹੋਈ ਹੈ | ਭਿੰਦਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਉਭਰ ਰਿਹਾ ਹੈ, ਜੋ ਭਗਵੰਤ ਮਾਨ ਨੂੰ ਬਰਦਾਸ਼ਤ ਨਹੀਂ ਹੋਈ ਤੇ ਸਮੇਂੇ ਦੀ ਭਾਲ ਵਿਚ ਸੀ ਕਿ ਅਕਾਲੀ ਦਲ ਦੇ ਕਿਸੇ ਵਡੱੇ ਲੀਡਰ ਨੂੰ ਅੰਦਰ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਨੂੰ ਖਤਮ ਕਰ ਦਿੱਤਾ ਜਾਵੇ, ਜਿਸ ਵਿਚ ਭਗਵੰਤ ਮਾਨ ਕਾਮਯਾਬ ਨਹੀਂ ਹੋ ਸਕਿਆ |