ਅੰਮਿ੍ਤਸਰ, 3 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਈ. ਟੀ. ਟੀ. 2364 ਅਧਿਆਪਕਾਂ ਦੀ ਸੂਬਾ ਕਮੇਟੀ ਦੀ ਸੂਬਾਈ ਪ੍ਰਧਾਨ ਮੀਟਿੰਗ ਗਗਨ ਅਬੋਹਰ ਦੀ ਅਗਵਾਈ ਵਿਚ ਸਥਾਨਕ ਕੰਪਨੀ ਬਾਗ਼ ਵਿਖੇ ਹੋਈ, ਜਿਸ 'ਚ ਜਥੇਬੰਦੀ ਦੀਆਂ ਅਹਿਮ ਮੰਗਾਂ ਬਦਲੀਆਂ ਦਾ ਮੌਕਾ ਦੇਣ, ਪਰਖ ਕਾਲ ਸਮਾਂ ਹਟਾਉਣ, 2364 ਭਰਤੀ ਪੂਰੀ ਕਰਨ ਆਦਿ ਲਈ ਵਿਚਾਰ ਚਰਚਾ ਕਰਕੇ ਸੰਘਰਸ਼ 'ਚ ਉਤਰਨ ਫ਼ੈਸਲਾ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਉਕਤ ਮੰਗਾਂ ਨੂੰ ਲੈ ਕੇ 8 ਫਰਵਰੀ ਦਿਨ ਐਤਵਾਰ ਨੂੰ ਸੰਗਰੂਰ ਵਿਖੇ ਰੋਸ ਰੈਲੀ ਅਤੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਇਸ ਮੀਟਿੰਗ ਨੂੰ ਸੂਬਾਈ ਪ੍ਰਧਾਨ ਗਗਨ ਅਬੋਹਰ ਤੋਂ ਇਲਾਵਾ ਸੂਬਾਈ ਮੀਤ ਪ੍ਰਧਾਨ ਧੀਰਜ ਕੁਮਾਰ, ਸੂਬਾਈ ਸਕੱਤਰ ਸੁਨੀਲ ਕੁਮਾਰ, ਸਤਨਾਮ ਸਿੰਘ, ਭੋਲੀ ਕੌਰ, ਸਵਿਤਾ ਅੰਮਿ੍ਤਸਰ, ਰਣਜੀਤ ਸਿੰਘ, ਜਸਵੀਰ, ਪ੍ਰੇਮ, ਲਖਵਿੰਦਰ ਸਿੰਘ, ਸੁਰਜੀਤ ਸਿੰਘ, ਧਰਮਿੰਦਰ ਸਿੰਘ, ਕਮਲੇਸ਼, ਵੀਰਪਾਲ ਕੌਰ, ਸੁਖਦੇਵ ਰਾਮ, ਗੁਲਸ਼ਨ, ਲੱਛੂ ਰਾਮ, ਮਨਿੰਦਰ, ਸਰਬਜੀਤ ਆਦਿ ਆਗੂਆਂ ਨੇ ਸੰਬੋਧਨ ਕੀਤਾ |