ਅੰਮਿ੍ਤਸਰ, 3 ਫ਼ਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਕਰਮਚਾਰੀ ਏਕਤਾ ਸੰਗਠਨ ਯੂਨੀਅਨ ਦੀ ਮੀਟਿੰਗ ਯੂਨੀਅਨ ਦਫਤਰ ਰਣਜੀਤ ਐਵੀਨਿਊ ਵਿਖੇ ਪ੍ਰਧਾਨ ਸੁਰਿੰਦਰ ਸ਼ਰਮਾ (ਸੋਨੂੰ) ਦੀ ਅਗਵਾਈ ਹੇਠ ਕੀਤੀ ਗਈ | ਜਿਸ ਦੌਰਾਨ ਸਮੂਹ ਮੈਂਬਰਾਂ ਵਲੋਂ ਸਰਬਸਮੰਤੀ ਨਾਲ ਯੂਨੀਅਨ ਦੇ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ | ਇਸ ਦੌਰਾਨ ਰਵਿੰਦਰਪਾਲ ਨੂੰ ਚੇਅਰਮੈਨ, ਸੁਰਿੰਦਰ ਸ਼ਰਮਾ ਸੋਨੂੰ ਪ੍ਰਧਾਨ, ਸ਼ਸ਼ੀ ਗਿੱਲ ਨੂੰ ਜਨਰਲ ਸਕੱਤਰ, ਜਤਿੰਦਰ ਉੱਪਲ, ਵਿਸ਼ਵਜੀਤ ਜੇ. ਈ. ਨੂੰ ਸਰਪ੍ਰਸਤ, ਗੁਰਦੀਪ ਸਿੰਘ ਨੂੰ ਉਪ ਚੇਅਰਮੈਨ, ਕਰਨ ਮੱਟੂ ਨੂੰ ਸੀਨੀਅਰ ਉਪ ਪ੍ਰਧਾਨ, ਸੋਨੂੰ ਰਾਵਤ ਨੂੰ ਪ੍ਰੈਸ ਸਕਤੱਰ, ਅਜੈ ਕੁਮਾਰ ਖਜਾਨਚੀ, ਰਾਜੇਸ਼ ਕੁਮਾਰ ਮੀਤ ਪ੍ਰਧਾਨ, ਤੇਜਬੀਰ ਸਿੰਘ, ਸੰਨੀ ਜਰਿਆਲ ਮੁੱਖ ਸਲਾਹਕਾਰ, ਇਸੇ ਦੌਰਾਨ ਦਾਨਿਸ਼ ਬਹਲ, ਅਭਿਸ਼ੇਕ ਸ਼ਰਮਾ, ਸਤਿਆਨੰਦ, ਨਵਰੂਪ ਸਿੰਘ, ਹੈਪੀ ਨੂੰ ਸਕੱਤਰ ਨਿਯੁਕਤ ਕੀਤਾ ਗਿਆ |