10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਪਰਿੰਗ ਡੇਲ ਸਕੂਲ ਵਿਖੇ ਅਧਿਆਪਕਾਂ ਲਈ ਕੌਂਸਲਿੰਗ 'ਤੇ ਅਧਾਰਿਤ ਵਿਸ਼ੇਸ਼ ਸੈਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-02-2026
ਅੰਮਿ੍ਤਸਰ, 3 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ 'ਕੌਂਸਲਿੰਗ ਐਜ਼ ਏ ਕਲਚਰ' ਸਿਰਲੇਖ ਦੇ ਅਧਿਆਪਕਾਂ ਲਈ ਇਕ-ਦਿਨਾਂ ਚਰਚਾਤਮਕ ਸੈਸ਼ਨ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਸੈਸ਼ਨ ਦੇ ਮੁੱਖ-ਬੁਲਾਰੇ ਗਣੇਸ਼ ਕੋਹਲੀ ਅਤੇ ਸਿਮਰਤ ਭੁੱਲਰ ਸਨ | ਕੋਹਲੀ ਇਕ ਸਿੱਖਿਆ ਵਿਦ, ਕੌਂਸਲਰ ਅਤੇ ਆਈ. ਸੀ. ਥ੍ਰੀ ਸੰਸਥਾ ਦੇ ਸੰਸਥਾਪਕ ਵੀ ਹਨ ਜੋ ਆਪਣੇ 23 ਸਾਲ ਦੇ ਲੰਮੇ ਸਿੱਖਿਆ ਅਤੇ ਕੌਂਸਲਿੰਗ ਕੈਰੀਅਰ ਦੌਰਾਨ ਦੁਨੀਆ ਭਰ ਦੇ ਅਨੇਕਾਂ ਸਿੱਖਿਆ ਸੰਸਥਾਵਾਂ ਦਾ ਮਾਰਗ ਦਰਸ਼ਨ ਕਰਦੇ ਆ ਰਹੇ ਹਨ | ਇਸ ਤਰ੍ਹਾਂ ਹੀ ਸ੍ਰੀਮਤੀ ਭੁੱਲਰ ਵੀ ਇਕ ਸਿੱਖਿਆ ਮਾਹਿਰ ਵਜੋਂ ਕਈ ਵਰਿ੍ਹਆਂ ਤੋਂ ਸਿਲੇਬਸ ਪਲੈਨਿੰਗ ਅਤੇ ਕੌਂਸਲਿੰਗ ਦੇ ਖੇਤਰ 'ਚ ਯੋਗਦਾਨ ਦੇ ਰਹੇ ਹਨ | ਸੰਧੂ ਨੇ ਕਿਹਾ ਕਿ ਇਸ ਸੈਸ਼ਨ ਦਾ ਮੰਤਵ ਸਕੂਲ ਨੂੰ ਕੌਂਸਲਿੰਗ ਦੀ ਇਕ ਪ੍ਰਯੋਗਸ਼ਾਲਾ 'ਚ ਬਦਲਣਾ ਸੀ ਜਿਥੇ ਅਧਿਆਪਕ ਅਕਾਦਮਿਕ ਅਤੇ ਕੋ-ਅਕਾਦਮਿਕ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਹਰ ਸਮੇਂ ਅਤੇ ਹਰ ਬਦਲਾਅ ਲਈ ਕੌਂਸਲਿੰਗ ਕਰਦੇ ਰਹਿਣ | ਇਸ ਮੌਕੇ ਸਕੂਲ ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਅਜੋਕੇ ਸਮੇਂ ਦੀ ਸਕੂਲੀ ਸਿੱਖਿਆ ਨੂੰ ਕਿਤਾਬਾਂ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ ਅਤੇ ਕੌਂਸਲਿੰਗ ਕਿਸੇ ਖਾਸ ਦਿਨ 'ਤੇ ਆਯੋਜਿਤ ਕੀਤਾ ਜਾਂਦਾ ਪ੍ਰੋਗਰਾਮ ਨਾ ਹੋ ਕੇ ਰੋਜ਼ਾਨਾ ਦੀ ਕਲਾਸ ਰੂਮ ਸਿੱਖਿਆ ਦਾ ਹੀ ਇਕ ਭਾਗ ਹੋਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਹੋਵੇ ਅਤੇ ਉਹ ਜਾਗਰੂਕ ਨਾਗਰਿਕ ਬਣ ਸਕਣ |

Ad Position 22
No active advertisement
ਪਿਛਲੀ ਖ਼ਬਰ ਖਾਧ ਤੇਲ ਬੀਜ ਸੰਬੰਧੀ ਦੋ ਦਿਨਾਂ ਸਿਖਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਵਿਧਾਇਕਾ ਜੀਵਨਜੋਤ ਕੌਰ ਵਲੋਂ ਜੀ. ਟੀ. ਰੋਡ ਤੋਂ ਪਿੰਡ ਵੱਲ੍ਹਾ ਤੱਕ ਦੀ ਸੜਕ ਬਣਾਉਣ ਦਾ ਕੰਮ ਸ਼ੁਰੂ <br/>
Ad Position 24