ਤਰਨ ਤਾਰਨ, 4 ਫਰਵਰੀ (ਇਕਬਾਲ ਸਿੰਘ ਸੋਢੀ)-ਸਾਬਕਾ ਸੈਨਿਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸੰਬੰਧੀ ਵਿਚ 5 ਫਰਵਰੀ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੱਖ ਵੱਖ ਮੰਗਾਂ ਲਈ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਂਅ 'ਤੇ ਮੰਗ ਪੱਤਰ ਸੌਂਪਿਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਢਾਂਡਾ (ਸੋਨ ਮੈਡਲ) ਤੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕੈਪਟਨ ਦਿਲਬਾਗ ਸਿੰਘ ਮੱਲ੍ਹੀ ਨੇ ਦੱਸਿਆ ਕਿ ਡਿਪਟੀ ਕਮਸ਼ਿਨਰਾਂ ਨੂੰ ਮੰਗ ਪੱਤਰ ਦੇਣ ਦੇ ਨਾਲ ਪੰਜਾਬ ਦੇ ਗਵਰਨਰਾਂ ਨੂੰ ਮਿਲਣ ਲਈ ਮੰਗ ਪੱਤਰ ਸੌਂਪਿਆ ਜਾਵੇਗਾ | ਇਸ ਤੋਂ ਉਪਰੰਤ ਫਰਵਰੀ ਮਹੀਨੇ ਵਿਚ ਦੇਸ਼ ਦੇ ਗ੍ਰਹਿ ਮੰਤਰੀ ਪੰਜਾਬ ਆ ਰਹੇ ਹਨ, ਉਨ੍ਹਾਂ ਨੂੰ ਸਾਬਕਾ ਸੈਨਿਕਾਂ ਸਰਬ ਸਾਂਝਾ ਕਮੇਟੀ ਪੰਜਾਬ ਵਲੋਂ ਵੰਨ ਰੈਂਕ ਵੰਨ ਪੈਨਸ਼ਨ ਅਤੇ ਜੋ ਸੱਤਵੇਂ ਤਨਖ਼ਾਹ ਕਮਿਸ਼ਨ 'ਚ ਜਵਾਨ, ਜੇ.ਸੀ.ਓ. ਨਾਲ ਜੋ ਧੱਕਾ ਹੋਇਆ, ਉਸ ਨੂੰ 8ਵੇਂ ਪੇ ਕਮਿਸ਼ਨ 'ਚ ਸਹੀ ਕੀਤਾ ਜਾਵੇ | ਜੇਕਰ ਗ੍ਰਹਿ ਮੰਤਰੀ ਸਾਬਕਾ ਸੈਨਿਕਾਂ ਦਾ ਮੰਗ ਪੱਤਰ ਨਹੀ. ਲੈਂਦੇ ਤਾਂ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ, ਪੰਜਾਬ ਦੇ ਸਾਰੇ ਸਾਬਕਾ ਸੈਨਿਕਾਂ ਨੂੰ ਨਾਲ ਲੇ ਕੇ ਦੇਸ਼ ਦੇ ਗ੍ਰਹਿ ਮੰਤਰੀ ਦਾ ਪੰਜਾਬ ਆਉਣ 'ਤੇ ਵਿਰੋਧ ਕਰੇਗੀ |