ਤਰਨ ਤਾਰਨ, 4 ਫਰਵਰੀ (ਹਰਿੰਦਰ ਸਿੰਘ)- ਲ਼ੋਕ ਲਹਿਰ ਪਾਰਟੀ ਦਾ ਵਫ਼ਦ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਡੀ.ਸੀ. ਦਫ਼ਤਰ ਵਿਖੇ ਕਰਨਬੀਰ ਸਿੰਘ ਸਹਾਇਕ ਕਮਿਸ਼ਨਰ ਨੂੰ ਮਿਲਿਆ ਅਤੇ 700 ਦੇ ਕਰੀਬ ਪਾਰਟੀ ਦੇ ਸਮੂਹ ਮੈਂਬਰ ਅਤੇ ਸ਼ਹਿਰ ਨਿਵਾਸੀਆਂ ਦੇ ਦਸਤਖਤ ਕੀਤਾ ਹੋਇਆ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਦਾ ਦਿੱਤਾ ਗਿਆ ਜਿਸ ਵਿਚ ਜ਼ਿਲ੍ਹੇ ਭਰ ਪਿਛਲੇ ਕਾਫੀ ਸਮੇੇਂ ਤੋਂ ਧੜਲ਼ੇ ਨਾਲ ਹੋ ਰਹੀਆਂ ਲੁੱਟਾਂ-ਖੋਹਾਂ ਚੋਰੀਆਂ ਨੂੰ ਠੱਲ ਪਾਉਣ ਲਈ ਕਿਹਾ ਗਿਆ ਹੈ ਜਿਸ ਨਾਲ ਹਰ ਜ਼ਿਲ੍ਹਾ ਨਿਵਾਸੀ ਦੀ ਨੀਂਦ ਹਰਾਮ ਹੋਈ ਹੈ ਨਾ ਇੰਨ ਦਿਹਾੜੇ ਇਕੱਲਿਆਂ ਘਰੋਂ ਨਿਕਲਣ ਦਾ ਹੌਸਲਾ ਪੈਂਦਾ ਹੈ ਨਾ ਹੀ ਰਾਤ ਨੂੰ ਹਰ ਸਮੇਂ ਇਹਨਾਂ ਦਾ ਖੌਫ਼ ਜੀ ਜਾਨ ਦਾ ਖੌਅ ਬਣਿਆ ਰਹਿੰਦਾ ਹੈ | ਆਏ ਦਿਨ ਦੀਆਂ ਖ਼ਬਰਾਂ ਨਾਲ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਇਸ ਤੋਂ ਪਹਿਲਾ ਵੀਂ ਜ਼ਿਲ੍ਹੇ ਦੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਦੇ ਨਾਲ ਮੁਲਾਕਾਤ ਦੌਰਾਨ ਗੱਲ ਕੀਤੀ ਸੀ ਪਰ ਅਫਸੋਸ਼ ਕੌਈ ਵੀਂ ਅਸਰ ਦਿਖਾਈ ਨਹੀ ਦਿੱਤਾ | ਅਖੀਰ ਵਫ਼ਦ ਨੇ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਫੌਰੀ ਤੌਰ 'ਤੇ ਇਨ੍ਹਾਂ ਮਾੜਿ੍ਹਆ ਅਨਸਰਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪਾਰਟੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਤੋਂ ਇਲਾਵਾ ਬਲਦੇਵ ਸਿੰਘ ਸਹਿਰੀ ਪ੍ਰਧਾਨ, ਕੁਲਵਿੰਦਰ ਸਿੰਘ ਕਲਸੀ ਖਜ਼ਾਨਚੀ, ਐਡਵੋਕੇਟ ਆਦੇਸ਼ ਅਗਨੀਹੋਤਰੀ ਪ੍ਰਧਾਨ ਲੀਗਲ ਸੈਲ, ਹੰਸ ਰਾਜ ਚੌਧਰੀ ਸੀਨੀਅਰ ਆਗੂ, ਕੇਵਲ ਕਿ੍ਸ਼ਨ ਸਕੱਤਰ, ਡਾ ਲਾਲ ਸਿੰਘ ਪ੍ਰਧਾਨ ਕਿਸਾਨ ਵਿੰਗ ਹਾਜ਼ਰ ਸਨ |