ਖਡੂਰ ਸਾਹਿਬ, 4 ਫਰਵਰੀ (ਰਸ਼ਪਾਲ ਸਿੰਘ ਕੁਲਾਰ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪਵਿੱਤਰ ਨਗਰੀ ਖਡੂਰ ਸਾਹਿਬ ਵਿਖੇ ਭਾਈ ਜੋਧ ਜੀ ਹਾਲ ਵਿਚ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਬਾਬਾ ਮੋਹਿੰਦਰ ਸਿੰਘ ਵੇਈਾਪੂਈਾ ਨੇ ਕੀਤੀ | ਮੀਟਿੰਗ ਵਿਚ ਜਥੇਬੰਦੀ ਦੇ ਕੋਰ ਕਮੇਟੀ ਅਤੇ ਸੂਬਾ ਕਮੇਟੀ ਅਤੇ ਏਕਾਈ ਪ੍ਰਧਾਨਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਪੁਹੰਚੇ | ਟਾਂਡਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦੀ ਮੀਟਿੰਗ ਪਿਛਲੇ ਚੱਲ ਰਹੇ ਸੰਘਰਸ਼ਾਂ ਦਾ ਵਿਸਥਾਰ ਜਿਵੇਂ ਕਿ 16 ਮਾਰਚ ਦੇ ਡੀ.ਸੀ ਦਫ਼ਤਰ ਧਰਨੇ ਅਤੇ 26 ਮਾਰਚ ਨੂੰ ਟਰੈਕਟਰ ਮਾਰਚ ਦੀ ਸਮੀਖਿਆ ਕੀਤੀ | ਟਾਂਡਾ ਨੇ ਅੱਗੇ ਬੋਲਦਿਆ ਕਿਹਾ ਕੇ ਇੰਨਾ ਸੰਘਰਸ਼ਾਂ ਦੀ ਬਦੌਲਤ ਬਿਜਲੀ ਐਕਟ 2025 ਅਤੇ ਬਿਜਲੀ ਬੀਜ ਐਕਟ 2025 ਨੂੰ ਕੇਂਦਰ ਦੀ ਸਰਕਾਰ ਪਾਰਲੀਮੈਂਟ ਵਿਚ ਪੇਸ਼ ਨਹੀਂ ਕਰ ਸਕੀ, ਇਹ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸਲਿਆਂ 'ਤੇ ਵੀ ਐੱਸ.ਕੇ.ਐੱਮ. ਪੰਜਾਬ ਵੱਡਾ ਸੰਘਰਸ਼ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਦਰਿਆਈ ਪਾਣੀ ਦੀ ਮਾਲਕੀ ਰਿਪੇਰੀਅਨ ਸਿਧਾਂਤ ਮੁਤਾਬਕ ਬਹਾਲ ਕਰਾਉਣੀ ਅਤੇ ਡੈਮ ਸੇਫਟੀ ਐਕਟ, ਪੰਜਾਬ ਯੂਨੀਵਰਸਿਟੀ ਇੰਨਾ ਸਾਰੇ ਮਸਲਿਆਂ ਉੱਤੇ ਮੋਰਚਾ ਸ਼ੁਰੂ ਕਰਨ ਦੀ ਕੜੀ ਵਜੋਂ 6 ਫਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਅਕਾਲ ਤਖ਼ਤ ਅੰਮਿ੍ਤਸਰ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ | ਟਾਂਡਾ ਨੇ ਬੋਲਦਿਆ ਕਿਹਾ ਕੇ ਹੜ੍ਹਾਂ ਦੀ ਮਾਰ ਕਾਰਨ ਹੋਏ ਨੁਕਸਾਨ ਦਾ ਅਜੇ ਤੱਕ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ | ਅਸੀਂ ਮੰਗ ਕਰਦੇ ਹਾਂ ਕੇ ਕਿਸਾਨਾਂ ਨੂੰ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਬਾਕੀ ਸਮਾਨ ਦੀ ਭਰਪਾਈ ਕੀਤੀ ਜਾਵੇ ਅਤੇ ਤਾਰ ਤੋਂ ਪਾਰ ਬਾਰਡਰ ਦੇ ਕਿਸਾਨਾਂ ਨੂੰ ਪ੍ਰਤੀ ਏਕੜ 30 ਹਜ਼ਾਰ ਮੁਆਵਜਾ ਦਿੱਤਾ ਜਾਵੇ ਜੋ ਪਿਛਲੇ ਸਮੇਂ ਤੋਂ 10 ਹਜ਼ਾਰ ਰੁਪਏ ਮਿਲਦਾ ਹੈ, ਉਹ ਬਹੁਤ ਘੱਟ ਹੈ | ਇਸ ਮੌਕੇ ਜਥੇਬੰਦੀ ਨੇ ਮਾਨ ਦੀ ਸਰਕਾਰ ਨੂੰ ਤਾੜਨਾ ਕਰਦੇ ਕਿਹਾ ਕਿ ਜਿਵੇਂ ਸਰਕਾਰੀ ਜ਼ਮੀਨਾਂ ਜਿਸ ਵਿਚ ਬਿਜਲੀ ਬੋਰਡ, ਖੰਡ ਮਿੱਲਾਂ ਦੀਆਂ ਜ਼ਮੀਨਾਂ ਵੇਚ ਰਹੀ ਹੈ, ਉਸ ਨੂੰ ਬੰਦ ਕਰੇ ਅਤੇ ਪੰਜਾਬ ਦੇ ਵਿਗੜੇ ਹੋਏ ਹਲਾਤਾਂ 'ਤੇ ਕਾਬੂ ਪਾਵੇ | ਇਸ ਮੌਕੇ ਹਰਜੀਤ ਸਿੰਘ ਝੀਤੇ, ਦਲਬੀਰ ਸਿੰਘ ਵੇਦਾਦਪੁਰ, ਸੁਖਵਿੰਦਰ ਸਿੰਘ ਕੈਨੇਡੀ, ਪਰਮਜੀਤ ਸਿੰਘ ਖਡੂਰ ਸਾਹਿਬ, ਨਿਰਵੈਲ ਸਿੰਘ ਸਰਪੰਚ, ਰਤਨ ਸਿੰਘ ਢੰਡ, ਜਸਬੀਰ ਸਿੰਘ ਕੋਟਲੀ, ਦਿਲਬਾਗ ਸਿੰਘ ਬਾਣੀਆਂ, ਰਸ਼ਪਾਲ ਸਿੰਘ ਭੈਲ, ਵੁਪਿੰਦਰ ਸਿੰਘ ਰਾਜੇਵਾਲ, ਰਾਜਬੀਰ ਕੰਬੋਜ, ਡਾ.ਗੁਰਦੇਵ ਸਿੰਘ ਬਤਾਲਾ, ਭੁਪਿੰਦਰ ਸਿੰਘ ਝੰਡੇਰ, ਮਨਜਿੰਦਰ ਸਿੰਘ ਨਾਗੋਕੇ, ਜੱਸਾ ਸਿੰਘ ਕੱਦਗਿੱਲ, ਗੋਪੀ ਬਾਬਾ ਬਕਾਲਾ, ਪ੍ਰਤਾਪ ਸਿੰਘ ਗੋਇੰਦਵਾਲ ਸਾਹਿਬ, ਜਗੀਰ ਸਿੰਘ ਸੰਗਰ, ਰਸ਼ਪਾਲ ਸਿੰਘ ਬਗਿਆੜੀ, ਕੇਹਰ ਸਿੰਘ ਮੁਗਲਚਕ, ਵਰਿਆਮ ਸਿੰਘ ਮੱਲ੍ਹਾ, ਹਰਪਾਲ ਸਿੰਘ ਠੱਠਗੜ੍ਹ, ਲਖਬੀਰ ਸਿੰਘ ਜਮਸਤਪੁਰ, ਦਿਲਬਾਗ ਸਿੰਘ ਤੱਖਤੁਚਕ, ਸਰਦਾਰਾ ਸਿੰਘ ਦੁਗਲਵਾਲ ਆਦਿ ਹਾਜ਼ਰ ਸਨ |