16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਹੋਲੀ ਹਾਰਟ ਸਕੂਲ ਵਿਖੇ ਸਲਾਨਾ ਸਮਾਗਮ 'ਜਾਮੁਨ ਦਾ ਰੁੱਖ' ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-02-2026
ਅੰਮਿ੍ਤਸਰ, 4 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਸਕੂਲ ਵਿਖੇ 6ਵੀਂ ਜਮਾਤ ਦਾ ਸਲਾਨਾ ਸਮਾਗਮ 'ਜਾਮੁਨ ਦਾ ਰੁੱਖ' ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਸਾਬਕਾ ਉਪ ਮੁੱਖ ਮੰਤਰੀ ਓ.ਪੀ.ਸੋਨੀ, ਗੈਸਟ ਆਫ ਆਨਰਸ ਵਿਕਾਸ ਸੋਨੀ ਕੌਂਸਲਰ, ਕੇਵਲ ਧਾਲੀਵਾਲ, ਇੰਦੂ, ਰਾਜਾ ਇਕਬਾਲ ਸਿੰਘ, ਸੀਨੂ ਅਰੋੜਾ, ਵਿਕਾਸ ਅਰੋੜਾ, ਸਾਰਿਕਾ ਮਲਹੋਤਰਾ, ਸਮਿਤ ਸ਼ਰਮਾ, ਸੁਮੀਤ ਪੁਰੀ, ਰਿਤੂ ਪੁਰੀ, ਨੇਹਾ ਬਹਿਲ, ਰਿਤੇਸ਼ ਸੇਠ, ਸੋਨੀਆ ਸੇਠ, ਸੰਜੇ ਅਹੂੂਜਾ, ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਅੰਜਨਾ ਸੇਠ ਹਾਜ਼ਰ ਸਨ | ਇਸ ਦੌਰਾਨ ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ, ਉਪਰੰਤ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਪਿ੍ੰ: ਸ਼ਿਲਪਾ ਸੇਠ ਨੇ ਸਵਾਗਤੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਜਾਮੁਨ ਦਾ ਰੁੱਖ ਸਮਾਗਮ ਮਨੋਰੰਜਨ ਦੇ ਨਾਲ ਨਾਲ ਪ੍ਰਕਿਰਿਆ ਦੇ ਨਾਮ 'ਤੇ ਹੋਣ ਵਾਲੀ ਦੇਰੀ 'ਟਾਲ-ਮਟੋਲ' ਜ਼ਿੰਮੇਦਾਰੀ ਤੋਂ ਨਜ਼ਰ ਬਚਾਉਣ ਵਰਗੀਆਂ ਲਾਪਰਵਾਹੀਆਂ ਤੋਂ ਸੁਚੇਤ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ | ਸਕੂਲ਼ ਡਾਇਰੈਕਟਰ ਪਿ੍ੰ: ਵਿਕਰਮ ਸੇਠ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਵੇਂ ਆਮਦਨ ਕਰ ਟੈਕਸ 2025 ਸੰਬੰਧੀ ਜਾਗਰੂਕਤਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮੇਅਰ ਵਲੋਂ ਕੂੜਾ ਚੁੱਕਣ ਵਾਲੀ ਕੰਪਨੀ ਨੂੰ ਹਰ ਰੋਜ਼ ਕੂੜਾ ਚੁੱਕਣ ਦੇ ਨਿਰਦੇਸ਼ <br/>
Ad Position 24