28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਜਥੇ: ਰਣੀਕੇ ਅਕਾਲੀ ਸਰਕਾਰ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਹੋਣਗੇ-ਮਜੀਠੀਆ <br/>

Ad Position 21
No active advertisement
ਅਜੀਤ ਡੈਸਕ 23-02-2026
ਅਟਾਰੀ ਸਰਹੱਦ, (ਅੰਮਿ੍ਤਸਰ) 22 ਫਰਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਵਿਚ ਹਲਕਾ ਅਟਾਰੀ ਅੰਦਰ ਵੱਡੀ ਗਿਣਤੀ ਵਿਚ ਪੁੱਜੇ ਆਪਣਾ ਕੀਮਤੀ ਟਾਈਮ ਕੱਢ ਕੇ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਵਰਕਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਵਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ | ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਅਟਾਰੀ ਅੰਦਰ ਹੋਈ ਪੰਜਾਬ ਬਚਾਓ ਰੈਲੀ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਆਪਣੇ ਸੰਬੋਧਨ ਵਿਚ ਅਕਾਲੀ ਵਰਕਰਾਂ ਦੇ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਲਈ ਹਵਾ ਚੱਲ ਰਹੀ ਹੈ ਤੇ ਇਸ ਦੇ ਬਰਾਬਰ ਸਾਰੀਆਂ ਪਾਰਟੀਆਂ ਛੋਟੀਆਂ ਪੈ ਰਹੀਆਂ ਹਨ | ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਹਲਕਾ ਅਟਾਰੀ ਤੋਂ ਇੰਚਾਰਜ ਸਾਬਕਾ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਨੂੰ ਪੰਜਾਬ ਦੀ ਵਜ਼ਾਰਤ ਵਿਚ ਉਪ ਮੁੱਖ ਮੰਤਰੀ ਵਜੋਂ ਪੰਜਾਬ ਦੀ ਸੇਵਾ ਵਿਚ ਉਤਾਰਿਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜਥੇ ਗੁਲਜਾਰ ਸਿੰਘ ਵਰਗੇ ਇਮਾਨਦਾਰ ਬੇਦਾਗ ਤੇ ਪਾਰਟੀ ਦੀ ਚੜ੍ਹਦੀ ਕਲਾ ਪ੍ਰਤੀ ਦਿਨ ਰਾਤ ਸੋਚ ਰੱਖਣ ਵਾਲੇ ਆਗੂਆਂ ਦੇ ਕਰਕੇ ਹੀ ਅੱਜ ਅਕਾਲੀ ਦਲ ਦੀ ਪੰਜਾਬ ਅੰਦਰ ਪਹਿਲਾਂ ਦੀ ਤਰ੍ਹਾਂ ਮੁੜ ਸਰਕਾਰ ਬਣਾਉਣ ਲਈ ਚੜਤ ਹੋ ਰਹੀ ਹੈ | ਇਸ ਮੌਕੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦਾ ਜਥੇ. ਗੁਲਜਾਰ ਸਿੰਘ ਰਣੀਕੇ, ਮਗਵਿੰਦਰ ਸਿੰਘ ਖਾਪੜ ਖੇੜੀ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਅਮਨਬੀਰ ਸਿੰਘ ਸਿਆਲੀ, ਬੀਬੀ ਕਵਲਜੀਤ ਕੌਰ ਰਣੀਕੇ, ਹਰਸਿਮਰਤ ਕੌਰ ਰਣੀਕੇ ਸਮੇਤ ਅਟਾਰੀ ਦੇ ਆਗੂਆਂ ਵਲੋਂ ਜੀ ਆਇਆਂ ਕਹਿੰਦਿਆਂ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ 'ਅਜਨਾਲੇ ਵਾਲਿਆਂ ਦੀ ਧਰਮਸ਼ਾਲਾ' ਦਾ ਨੀਂਹ ਪੱਥਰ ਸਮਾਗਮ <br/> ਅਗਲੀ ਖ਼ਬਰ ਹੈਬਰਨ ਵਰਲਡ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਸ਼ਾਨੋ ਸ਼ੌਕਤ ਨਾਲ ਮਨਾਇਆ <br/>
Ad Position 24