28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ 'ਅਜਨਾਲੇ ਵਾਲਿਆਂ ਦੀ ਧਰਮਸ਼ਾਲਾ' ਦਾ ਨੀਂਹ ਪੱਥਰ ਸਮਾਗਮ <br/>

Ad Position 21
No active advertisement
ਅਜੀਤ ਡੈਸਕ 23-02-2026
• ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਬੋਨੀ ਅਮਰਪਾਲ ਸਿੰਘ ਅਜਨਾਲਾ ਅਤੇ ਜੋਧ ਸਿੰਘ ਸਮਰਾ ਨੇ ਕੀਤੀ ਸ਼ਿਰਕਤ • ਅਜਨਾਲੇ ਵਾਲਿਆਂ ਦੀ ਧਰਮਸ਼ਾਲਾ ਵਿਚ ਸੰਗਤਾਂ ਦੇ ਠਹਿਰਨ ਅਤੇ ਲੰਗਰ ਦਾ ਹੋਵੇਗਾ ਵਿਸ਼ੇਸ਼ ਪ੍ਰਬੰਧ-ਪ੍ਰਧਾਨ ਪ੍ਰਦੀਪ ਕੁਮਾਰ ਬੰਟਾ


ਅਜਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਜਾਣ ਵਾਲੀਆਂ ਸੰਗਤਾਂ ਦੇ ਰਹਿਣ ਸਹਿਣ ਅਤੇ ਲੰਗਰ ਦੀ ਸਹੂਲਤ ਲਈ ਚਿੰਤਪੁਰਨੀ ਲੰਗਰ ਕਮੇਟੀ ਸੇਵਾ ਦਲ ਸ਼ਿਵ ਮੰਦਿਰ ਅਜਨਾਲਾ ਵਲੋਂ ਅਜਨਾਲਾ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਦੇ ਦਰਬਾਰ ਤੋਂ ਥੋੜੀ ਦੂਰ ਮੁਬਾਰਕਪੁਰ-ਤਲਵਾੜਾ ਰੋਡ 'ਤੇ ਬਣਾਈ ਜਾਣ ਵਾਲੀ 'ਅਜਨਾਲੇ ਵਾਲਿਆਂ ਦੀ ਧਰਮਸ਼ਾਲਾ' ਦਾ ਨੀਂਹ ਪੱਥਰ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਭਾਜਪਾ ਓ.ਬੀ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਇਕ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਅਜਨਾਲਾ ਦੇ ਇੰਚਾਰਜ ਸ. ਜੋਧ ਸਿੰਘ ਸਮਰਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਸਮੂਹ ਹਿੰਦੂ ਭਰਾਵਾਂ ਨੂੰ ਇਸ ਕਾਰਜ ਲਈ ਮੁਬਾਰਕਬਾਦ ਦਿੱਤੀ | ਧਰਮਸ਼ਾਲਾ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਧਾਰਮਿਕ ਮਰਿਆਦਾ ਅਨੁਸਾਰ ਭੂਮੀ ਪੂਜਨ ਕੀਤਾ ਗਿਆ, ਜਿਸ ਵਿਚ ਸਮੂਹ ਰਾਜਨੀਤਿਕ ਆਗੂ ਸਾਹਿਬਾਨ ਅਤੇ ਅਜਨਾਲਾ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਅਤੇ ਹਲਕਾ ਇੰਚਾਰਜ ਜੋਧ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਚਿੰਤਪੁਰਨੀ ਲੰਗਰ ਕਮੇਟੀ ਸੇਵਾ ਦਲ ਸ਼ਿਵ ਮੰਦਿਰ ਅਜਨਾਲਾ ਦੇ ਸਮੂਹ ਅਹੁਦੇਦਾਰਾਂ ਵਲੋਂ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਨੇੜੇ ਧਰਮਸ਼ਾਲਾ ਬਣਾਉਣ ਦਾ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ ਅਤੇ ਅੱਜ ਦੇ ਇਸ ਸਮਾਰੋਹ ਵਿਚ ਹਿੰਦੂ ਸਿੱਖ ਭਾਈਚਾਰੇ ਦੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀ ਵੀ ਮਿਸਾਲ ਦੇਖਣ ਨੂੰ ਮਿਲੀ ਹੈ | ਇਸ ਦੌਰਾਨ ਗੱਲਬਾਤ ਕਰਦਿਆਂ ਚਿੰਤਪੁਰਨੀ ਲੰਗਰ ਕਮੇਟੀ ਸੇਵਾ ਦਲ ਦੇ ਪ੍ਰਧਾਨ ਪ੍ਰਦੀਪ ਕੁਮਾਰ ਬੰਟਾ ਅਤੇ ਸੀਨੀਅਰ ਆਗੂ ਦੀਪੂ ਅਰੋੜਾ ਅਜਨਾਲਾ ਨੇ ਆਏ ਆਗੂ ਸਾਹਿਬਾਨ ਅਤੇ ਅਜਨਾਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅਜਨਾਲਾ ਸ਼ਹਿਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਣਾਈ ਜਾਣ ਵਾਲੀ ਇਸ ਧਰਮਸ਼ਾਲਾ ਵਿਚ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ 'ਤੇ ਆਉਣ ਵਾਲੀਆਂ ਸੰਗਤਾਂ ਦੇ ਠਹਿਰਨ ਲਈ ਕਮਰਿਆਂ ਅਤੇ ਲੰਗਰ ਹਾਲ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਜਾਵੇਗਾ | ਅੰਤ ਵਿਚ ਪ੍ਰਧਾਨ ਪ੍ਰਦੀਪ ਕੁਮਾਰ ਬੰਟਾ ਅਤੇ ਸੀਨੀਅਰ ਆਗੂ ਦੀਪੂ ਅਰੋੜਾ ਤੇ ਹੋਰਨਾਂ ਅਹੁਦੇਦਾਰਾਂ ਵਲੋਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਸਮੇਤ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਦੀਪਕ ਅਰੋੜਾ ਇਲੈਕਟਰੋਨਿਕ ਵਾਲੇ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਸਾਬਕਾ ਚੇਅਰਮੈਨ ਦਿਲਬਾਗ ਸਿੰਘ ਫਿਰਵਰੇ, 'ਆਪ' ਆਗੂ ਐਡਵੋਕੇਟ ਸੰਦੀਪ ਕੌਸ਼ਲ, ਸੋਨੂੰ ਸਰੀਨ, ਸੁਰਿੰਦਰਪਾਲ ਸ਼ਿੰਦਾ, ਸਤੀਸ਼ ਅਰੋੜਾ, ਡਾ: ਦੀਪਕ ਸਰਪਾਲ, ਦੀਪਕ ਕੌਸ਼ਲ, ਸਾਬਕਾ ਸਰਪੰਚ ਬਲਦੇਵ ਸਿੰਘ ਭੋਏਵਾਲੀ, ਪਰਦੁਮਨ ਸਿੰਘ ਭੱਖਾ, ਗੁਰਦੀਪ ਸਿੰਘ ਸਿਰਸਾ, ਸ਼ੁਭ ਸਿਰਸਾ, ਦਲਬੀਰ ਸਿੰਘ ਚੱਕ ਡੋਗਰਾਂ, ਮਾਸਟਰ ਪ੍ਰਭਜੋਤ ਸਿੰਘ ਅਜਨਾਲਾ, ਧਰਮਿੰਦਰ ਸਿੰਘ ਗਿੱਲ ਫੁੱਲੇਚੱਕ, ਇਕਬਾਲ ਸਿੰਘ ਸ਼ਿੰਟੂ ਚਾਵਲਾ, ਪਵਨ ਅਰੋੜਾ, ਰਾਕੇਸ਼ ਮਰਵਾਹਾ, ਨੀਰਜ ਲੱਕੀ, ਸੁਰਜੀਤ ਦੇਵਗਨ, ਪਵਨ ਦੇਵਗਨ ਮਹਿਲਾਂਵਾਲਾ, ਪਿੰਕੀ ਭਾਰਦਵਾਜ, ਸੰਜੀਵ ਲਾਡੀ, ਗੁਰਿੰਦਰ ਸਿੰਘ ਗਿੰਦੂ ਬੱਲ, ਨੰਦ ਕਿਸ਼ੋਰ ਭੱਲਾ, ਸਾਬਕਾ ਸਰਪੰਚ ਸਰਵਣ ਸਿੰਘ ਨਿਜ਼ਾਮਪੁਰਾ, ਸੁਖਦੇਵ ਸਰੀਨ, ਤਰੁਣ ਗਾਂਧੀ, ਵਿਕਰਮ ਅਰੋੜਾ, ਸੋਨੂ ਸਰੀਨ, ਰਜਨੀਸ਼ ਕੁਮਾਰ ਵਿੱਕੀ, ਪ੍ਰਭਦਿਆਲ ਮਹਿਤਾ, ਪਵਨ ਮਹਾਜਨ, ਅਰੁਣ ਸਰੀਨ, ਬਲਦੇਵ ਪੱਪੂ, ਰਾਜੇਸ਼ ਕੁਮਾਰ ਬਾਬਾ, ਪਰਮੇਸ਼ ਕੁਮਾਰ ਪਿੰਕੀ, ਪੀ. ਏ. ਗੁਰਭੇਜ਼ ਸਿੰਘ ਭੱਟੀ, ਰਵੀ ਅੰਮਿ੍ਤਸਰ, ਪੰਡਿਤ ਸੱਤਿਆ ਪ੍ਰਕਾਸ਼, ਪੰਡਿਤ ਨਟਵਰ, ਦਰਸ਼ਨ ਲਾਲ, ਸੋਮਨਾਥ ਭੁੱਟੋ ਅਤੇ ਵਿਸ਼ਨੂ ਅਰੋੜਾ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਸ਼ੂਗਰ ਮਿੱਲ ਸੇਰੋਂ ਵਿਚ ਸਰਕਾਰ ਵਲੋਂ ਜਾਰੀ ਉਸਾਰੀ ਰੁਕਵਾਈ ਗਈ-ਸੰਯੁਕਤ ਕਿਸਾਨ ਮੋਰਚਾ ਅਗਲੀ ਖ਼ਬਰ ਜਥੇ: ਰਣੀਕੇ ਅਕਾਲੀ ਸਰਕਾਰ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਹੋਣਗੇ-ਮਜੀਠੀਆ <br/>
Ad Position 24