23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਰਹੱਦੀ ਖੇਤਰ ਅੰਦਰ ਨਕਲੀ ਦੁੱਧ ਤੇ ਖਾਣ-ਪੀਣ ਵਾਲੀਆਂ ਮਿਲਾਵਟੀ ਚੀਜ਼ਾਂ ਵੱਡੇ ਪੱਧਰ 'ਤੇ ਵਿਕ ਰਹੀਆਂ

Ad Position 21
No active advertisement
ਅਜੀਤ ਡੈਸਕ 24-02-2026
ਅਮਰਕੋਟ, 23 ਫਰਵਰੀ (ਭੱਟੀ)-ਸਰਹੱਦੀ ਖੇਤਰ ਅੰਦਰ ਤੜਕਸਾਰ ਇਕ ਵੈਨ ਪਨੀਰ, ਦਹੀਂ ਆਦਿ ਹਲਵਾਈਆਂ ਨੂੰ ਦੇਣ ਆਉਂਦੀ ਹੈ, ਜੋ ਬਹੁਤ ਘੱਟ ਰੇਟ ਆਪਣੇ ਆਪ ਨੂੰ ਨਾਮੀ ਤੇ ਵਧੀਆ ਕੁਵਾਲਿਟੀ ਦੇਣ ਵਾਲੇ ਹਲਵਾਈ ਵੀ ਉਨ੍ਹਾਂ ਤੋਂ ਲੈਂਦੇ ਹਨ ਪਤਾ ਲੱਗਾ ਕਿ ਨਕਲੀ ਪਨੀਰ, ਖੋਆ ਜਿਨ੍ਹਾਂ ਮਰਜ਼ੀ ਸਰਹੱਦੀ ਇਲਾਕੇ ਦੇ ਹਲਵਾਈਆਂ ਤੋਂ ਜਦੋਂ ਮਰਜ਼ੀ ਬਾਹਰੋਂ ਆ ਕੇ ਲੋਕ ਲੈ ਕੇ ਜਾਂਦੇ ਜਦਕਿ ਦੁੱਧ ਦੀ ਪੈਦਾਵਰ ਐਨੀ ਨਹੀਂ ਹੋ ਰਹੀ ਕਿਉਕਿ ਪਿੰਡਾਂ 'ਚ ਪਸ਼ੂ ਲੋਕ ਰੱਖਣੇ ਬਹੁਤ ਘੱਟ ਕਰ ਗਏ ਹਨ ਫਿਰ ਇਨ੍ਹਾਂ ਦੁੱਧ ਕਿਥੋਂ ਆ ਰਿਹਾ ਜੋ ਸੋਚਣ ਵਾਲੀ ਗੱਲ ਹੈ | ਪਸ਼ੂ ਪਾਲਕ ਕਿਸਾਨ ਕਹਿੰਦੇ ਕਿ ਜਿਨ੍ਹਾਂ ਫੀਡ, ਖੱਲ ਤੇ ਜ਼ਮੀਨਾਂ ਦੇ ਠੇਕੇ ਵੱਧ ਗਏ ਉਨੀ ਦੁੱਧ 'ਚੋਂ ਕਮਾਈ ਨਹੀਂ ਹੁੰਦੀ ਉਹ ਤਾਂ ਪਸ਼ੂ ਰੱਖਣੇ ਘੱਟ ਕਰ ਗਏ | ਇਕ ਪੰਜਾਬ 'ਚ ਲੇਬਰ ਦੀ ਵੱਡੀ ਕਮੀ ਆ ਰਹੀ, ਰਹਿੰਦੀ ਕਸਰ ਇਥੇ ਬਾਹਰੋਂ ਆਏ ਸ਼ਹਿਰਾਂ ਤੇ ਹੁਣ ਪਿੰਡਾਂ ਵਿਚ ਪ੍ਰਵਾਸੀਆਂ ਵਲੋਂ ਖਾਣ ਪੀਣ ਦੀਆਂ ਲਾਈਆ ਰੇਹੜੀਆ ਤੇ ਜਿੰਕ ਫੂਡ ਵਾਲੇ ਕੱਢ ਰਹੇ ਹਨ, ਜਿਨ੍ਹਾਂ ਕੋਲ ਕੋਈ ਲਾਇਸੰਸ ਨਹੀਂ ਨਾ ਕਿਸੇ ਨੂੰ ਕੋਈ ਡਰ ਹੈ, ਉਹ ਸ਼ੇਰੇਆਮ ਜੀਨਾਮਾਟੋ ਨਾਂਅ ਦਾ ਸਾਲਟ ਜਿੰਕਫੂਡ ਵਿਚ ਵਰਤੇ ਰਹੇ ਹਨ ਜਿਹੜਾ ਕਿ ਸਿਹਤ ਲਈ ਬਹੁਤ ਹਾਨੀਕਾਰਕ ਦੱਸਿਆ ਜਾਂਦਾ ਹੈ | ਰੇਹੜੀਆਂ ਤੇ ਸਫਾਈ ਦਾ ਕੋਈ ਬਹੁਤਾ ਧਿਆਨ ਰੱਖਿਆ ਜਾਂਦਾ ਹੈ | ਗੱਲਬਾਤ ਕਰਦਿਆਂ ਇਲਾਕੇ ਬਹੁਤ ਪੁਰਾਣੇ ਦੁੱਧ ਦਾ ਕੰਮ ਕਰਨ ਵਾਲੇ ਦੋਧੀ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਹੁਣ ਬਹੁਤ ਘੱਟ ਗਿਆ ਹੈ ਕਿਉਂਕਿ ਹੁਣ ਪਿੰਡਾਂ 'ਚ ਪਸ਼ੂ ਬਹੁਤ ਘੱਟ ਹੋ ਗਏ ਹਨ | ਪਹਿਲਾਂ ਵੱਡੇ ਪਿੰਡਾਂ 'ਚੋਂ ਚਾਰ-ਚਾਰ, ਪੰਜ-ਪੰਜ ਗੱਡੀਆਂ ਦੁੱਧ ਦੀਆਂ ਸ਼ਹਿਰਾਂ ਨੂੰ ਜਾਂਦੀਆਂ ਸੀ ਪਰ ਹੁਣ ਇਕ ਅੱਧੀ ਰਹਿ ਗਈ | ਛੋਟੇ ਪਿੰਡਾਂ ਵਿਚ ਤਾਂ ਡੇਅਰੀਆਂ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਈਆਂ ਫਿਰ ਇਨ੍ਹਾਂ ਦੁੱਧ ਕਿਥੋਂ ਆ ਰਿਹਾ | ਕੁਝ ਲੋਕ ਮੋਟੀ ਕਮਾਈ ਕਰਨ ਦੇ ਇਰਾਦੇ ਨਾਲ ਧੜਾਧੜ ਨਕਲੀ ਦੁੱਧ ਬਣਾ ਰਹੇ ਹਨ, ਜਿਸ ਕਾਰਨ ਅਸਲੀ ਦੁੱਧ ਦੀ ਵੀ ਬੇਕਦਰੀ ਹੋ ਰਹੀ ਹੈ | ਇਸੇ ਤਰ੍ਹਾਂ ਇਕ ਡੇਅਰੀ ਦਾ ਕੰਮ ਕਰਨ ਵਾਲੇ ਨੇ ਕਿਹਾ ਕਿ ਵੇਰਕਾ ਵਾਲਿਆਂ ਨੇ ਕਦੀ ਚੈੱਕਿੰਗ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨੈਸਲੇ ਵਾਲੇ ਸਖ਼ਤੀ ਵਰਤੇ ਇੰਝ ਕਿਤੇ ਵੇਰਕਾ ਵਾਲਾ ਸਖ਼ਤੀ ਕਰਨ ਤਾਂ ਕਿਸੇ ਹੱਦ ਤੱਕ ਨਕਲੀ ਦੁੱਧ ਬੰਦ ਹੋ ਸਕਦਾ ਹੈ | ਨਕਲੀ ਦੁੱਧ, ਪਨੀਰ, ਜਿੰਕ ਫੂਡ 'ਚ ਜਿਨਾਮਾਟੋ ਦਾ ਪਦਾਰਥ ਪਾਉਣ ਨਾਲ ਲੋਕਾਂ ਨੂੰ ਪੇਟ ਦੀਆਂ ਬੀਮਾਰੀਆ ਤੋਂ ਇਲਾਵਾ ਕੈਂਸਰ ਵੱਡੇ ਪੱਧਰ 'ਤੇ ਹੋ ਰਹੀ ਹੈ | ਇਸ ਸੰਬੰਧੀ ਮਾਹਿਰ ਡਾਕਟਰਾਂ ਨੇ ਕਿਹਾ ਕਿ ਵਿਆਹਾਂ ਦੇ ਸੀਜਨ 'ਚ ਲੋਕ ਜਿਆਦਾਤਰ ਬੀਮਾਰ ਹੁੰਦੇ ਹਨ, ਉਨ੍ਹਾਂ ਨੂੰ ਪੇਟ ਦੀਆਂ ਬੀਮਾਰੀਆ ਜ਼ਿਆਦਾਂ ਹੁੰਦੀਆਂ ਹਨ | ਸਮਾਜ ਸੇਵੀ ਸੁਰਜੀਤ ਸਿੰਘ ਬਿੱਟੂ, ਸਾਬਕਾ ਸਰਪੰਚ ਬਲਵਿੰਦਰ ਸਿੰਘ ਅਮੀਰਕੇ, ਬੋਹੜ ਸਿੰਘ ਸੰਧੂ ਅਮੀਰਕੇ, ਨਛੱਤਰ ਸਿੰਘ ਭੁੱਲਰ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਸਰਹੱਦੀ ਖੇਤਰ 'ਚ ਵਿਕ ਰਹਿ ਨਕਲੀ ਦੁੱਧ 'ਤੇ ਸਿਕੰਜਾਂ ਕੱਸਿਆ ਜਾਵੇ | ਉਥੇ ਸਰਕਾਰ ਸਿਹਤ ਵਿਭਾਗ ਵਿਚ ਮਿਲੀਭੁਗਤ ਕਰਨ ਵਾਲੇ ਅਧਿਕਾਰੀਆਂ 'ਤੇ ਵੀ ਕਾਰਵਾਈ ਕਰਨ ਦੇ ਨਾਲ ਨਾਲ ਨਕਲੀ ਤੇ ਮਿਲਾਵਟੀ ਚੀਜਾਂ ਵੇਚਣ ਵਾਲਿਆਂ 'ਤੇ ਇਰਾਦਾ ਕਤਲ ਦੀ ਕਾਰਵਾਈ ਕਰੇ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਬਚਾਓ ਸੰਗਰਾਮ ਅਧੀਨ 28 ਦੀ ਬਰਨਾਲਾ ਰੈਲੀ ਸੰਬੰਧੀ ਮੀਟਿੰਗਾਂ ਦਾ ਦੌਰ ਜਾਰੀ-ਪਲਾਸੌਰ <br/> ਅਗਲੀ ਖ਼ਬਰ ਮਾਸਟਰ ਮਹਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ 18ਵਾਂ ਕਬੱਡੀ ਕੱਪ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਕਾਹਲੋਂ, ਟਿੱਕਾ ਮੁੱਖ ਮਹ...
Ad Position 24