ਤਰਨ ਤਾਰਨ, 23 ਫਰਵਰੀ (ਹਰਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਮਨਰੇਗਾ ਬਚਾਓ ਸੰਗਰਾਮ ਨੂੰ ਅੱਗੇ ਵਧਾਉਣ ਲਈ 28 ਫਰਵਰੀ ਨੂੰ ਬਰਨਾਲਾ ਵਿਖੇ ਸੂਬਾ ਪੱਧਰੀ ਰੈਲੀ ਕਰਵਾਈ ਜਾ ਰਹੀ ਹੈ, ਜਿਸ ਨੂੰ ਕਾਂਗਰਸ ਪਾਰਟੀ ਦੇ ਸਿਰਮੌਰ ਆਗੂ ਤੇ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪੰਜਾਬ ਆ ਰਹੇ ਹਨ | ਕਾਂਗਰਸ ਪਾਰਟੀ ਜੋ ਮਨਰੇਗਾ ਨੂੰ ਖਤਮ ਕਰਨ ਵਿਰੁੱਧ ਸੰਘਰਸ਼ 'ਚ ਨਿਤਰੀ ਇਕੋ-ਇਕ ਨੈਸ਼ਨਲ ਪਾਰਟੀ ਹੈ | ਇਸ ਰੈਲੀ ਰਾਹੀਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਸ ਸੰਘਰਸ਼ ਨੂੰ ਦੇਸ਼ ਵਿਆਪੀ ਸੰਘਰਸ਼ ਬਣਾ ਕੇ ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੀ ਗਰੀਬ ਗੁਰਬੇ ਦੇ ਰੁਜ਼ਗਾਰ ਦੀ ਰੂਹ ਨੂੰ ਜ਼ਿੰਦਾ ਰੱਖਣ ਦਾ ਹਰ ਸੰਭਵ ਉਪਰਾਲਾ ਕਰੇਗੀ | ਇਸ ਸੰਬੰਧੀ ਹਲਕਾ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕਰਨ ਉਪਰੰਤ ਗੱਲਬਾਤ ਕਰਦਿਆਂ ਮਨਿੰਦਰਪਾਲ ਸਿੰਘ ਪਲਾਸੌਰ ਮੈਂਬਰ ਪੀ. ਪੀ. ਸੀ. ਸੀ. ਨੇ ਦੱਸਿਆ ਕਿ ਇਨ੍ਹਾਂ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਸੰਗਤ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ 28 ਫਰਵਰੀ ਨੂੰ ਉਨ੍ਹਾਂ ਦੀ ਅਗਵਾਈ 'ਚ ਹਲਕੇ ਦੀ ਸੰਗਤ ਇਕ ਵੱਡੇ ਕਾਫਲੇ ਦੇ ਰੂਪ ਵਿਚ ਬਰਨਾਲਾ ਰੈਲੀ ਵਿਚ ਹਿੱਸਾ ਲਵੇਗੀ | ਮੀਟਿੰਗਾਂ ਦੇ ਇਸ ਦੌਰ ਵਿਚ ਕਾਂਗਰਸ ਜ਼ਿਲ੍ਹਾ ਤਰਨ ਤਾਰਨ ਦੇ ਅਹੁਦੇਦਾਰਾਂ ਰਣਜੀਤ ਸਿੰਘ ਰਾਣਾ ਲਹੀਆਂ, ਗੁਰਸਾਹਿਬ ਸਿੰਘ ਗਿੱਲ ਤਰਨ ਤਾਰਨ, ਰਣਜੀਤ ਸਿੰਘ ਸੋਹਲ, ਸਰਪੰਚ ਧਿਆਨ ਸਿੰਘ ਝਾਮਕਾ, ਸਰਪੰਚ ਭੁਪਿੰਦਰ ਸਿੰਘ ਮਾਲੂਵਾਲ, ਸਰਪੰਚ ਦਿਲਬਾਗ ਸਿੰਘ ਪਲਾਸੌਰ, ਸਰਪੰਚ ਕਛਮੀਰ ਸਿੰਘ ਪਧਰੀ ਖੁਰਦ, ਸਰਪੰਚ ਗੁਰਦੇਵ ਸਿੰਘ ਪੱਧਰੀ ਕਲਾਂ, ਸਰਪੰਚ ਜਗਤਾਰ ਸਿੰਘ ਭੁੱਚਰ, ਪਵਨਦੀਪ ਸਿੰਘ ਭੁੱਚਰ, ਹਰਪ੍ਰੀਤ ਸਿੰਘ ਪੰਜਵੜ, ਨਿਪੀ ਸੂਦ ਝਬਾਲ, ਮਕਤੂਲ ਸਿੰਘ ਸੋਹਲ, ਸਲਵਿੰਦਰ ਸਿੰਘ ਲਾਡੀ, ਸਰਵਣ ਸਿੰਘ ਲਹੀਆਂ, ਗੁਰਮੇਜ ਸਿੰਘ ਲਹੀਆਂ, ਪਰਮ ਚਾਹਲ ਅਤੇ ਸਰਬਜੀਤ ਸਿੰਘ ਜਗਤਪੁਰਾ ਸਮੇਤ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਲਈ ਹਾਮੀ ਭਰੀ |