ਖੇਮਕਰਨ, 24 ਫਰਵਰੀ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਸ਼ਹਿਰ 'ਚ ਧੰਨ ਧੰਨ ਬਾਬਾ ਖੇਤਰਪਾਲ ਦੀ ਯਾਦ 'ਚ ਸਾਲਾਨਾ ਜੋੜ ਮੇਲਾ 3 ਮਾਰਚ ਦਿਨ ਮੰਗਲਵਾਰ ਨੰੂ ਮੰਦਰ ਵਿਖੇ ਮਨਾਇਆ ਜਾਵੇਗਾ | ਇਸ ਬਾਰੇ ਜਾਣਕਾਰੀ ਦਿੰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਸਰਵਨ ਸਿੰਘ ਪੰਨੰੂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ | ਮੇਲੇ 'ਚ ਸ਼ਰਧਾਲੂਆਂ ਦਾ ਮੰਨੋਰੰਜਨ ਨਾਮਵਰ ਗਾਇਕ ਕਮਲ ਖਾਨ ਐਂਡ ਪਾਰਟੀ ਕਰੇਗੀ ਤੇ ਸ਼ਾਮ ਨੂੰ ਕਬੱਡੀ ਦਾ ਮੈਚ ਬਾਬਾ ਬਿੱਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ ਤੇ ਬਾਬਾ ਆਤਮਾ ਸਿੰਘ ਸਪੋਰਟਸ ਕਲੱਬ ਪਿੰਡ ਘਰਿਆਲਾ ਦੀਆਂ ਟੀਮਾਂ ਦਰਮਿਆਨ ਹੋਵੇਗਾ | ਉੁਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਮੇਲੇ 'ਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ |