ਝਬਾਲ, 24 ਫਰਵਰੀ (ਸੁਖਦੇਵ ਸਿੰਘ)- ਬਲਾਕ ਗੰਡੀਵਿੰਡ ਦੇ ਦਰਜਨਾਂ ਪਿੰਡਾਂ ਦੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਿਚ ਸ਼ਾਮਿਲ ਹੋ ਗਏ | ਪਿੰਡ ਕਸੇਲ ਵਿਖੇ ਕਿਸਾਨਾਂ ਦੇ ਹੋਏ ਭਰਵੇਂ ਇਕੱਠ ਦੌਰਾਨ ਜਥੇਬੰਦੀ ਵਿਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਧਾਨ ਗੁਰਬਾਜ਼ ਸਿੰਘ ਸਿੱਧਵਾਂ, ਸੀਨੀਅਰ ਮੀਤ ਪ੍ਰਧਾਨ ਦਲੇਰ ਸਿੰਘ ਰਾਜੋਕੇ, ਜ਼ਿਲ੍ਹਾ ਸਕੱਤਰ ਸੁਖਬੀਰ ਸਿੰਘ ਅਤੇ ਬਲਜਿੰਦਰ ਸਿੰਘ ਬਾਬਾ ਕਾਲਾ ਨੇ ਸਨਮਾਨਿਤ ਕੀਤਾ | ਕਿਸਾਨ ਆਗੂਆਂ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਮਜ਼ਦੂਰਾਂ ਤੇ ਮਿਹਨਤੀ ਲੋਕਾਂ ਨੂੰ ਖ਼ਤਮ ਕਰਨ ਲਈ ਲਗਾਤਾਰ ਨਵੇਂ ਬਿੱਲ ਤੇ ਨੀਤੀਆਂ ਲੈ ਕੇ ਆ ਰਹੀ ਹੈ | ਉਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਅਮਰੀਕੀ ਸਾਮਰਾਜ ਅੱਗੇ ਝੁਕਦਿਆਂ ਕਿਸਾਨ ਵਿਰੋਧੀ ਮੁਕਤ ਵਪਾਰ ਸਮਝੌਤੇ ਤਹਿਤ ਕਿਸਾਨਾਂ ਦੇ ਹੱਕ ਵੇਚੇ ਗਏ ਹਨ, ਬਿਜਲੀ ਬਿੱਲ 2025 ਰਾਹੀਂ ਇਸ ਨੂੰ ਪੂੰਜੀਪਤੀਆਂ ਨੂੰ ਵੇਚਿਆ ਜਾ ਰਿਹਾ ਹੈ, ਸੀਡ ਬਿੱਲ ਲੇਬਰ ਐਕਟ ਰਾਹੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ | ਇਸ ਮੌਕੇ ਪ੍ਰਧਾਨ ਧਿਆਨ ਸਿੰਘ ਫੌਜੀ ਮੰਨਣ, ਪ੍ਰੈਸ ਸਕੱਤਰ ਦਿਲਬਾਗ ਸਿੰਘ ਐਮਾ, ਮਲਕੀਅਤ ਸਿੰਘ ਬਘਿਆੜੀ, ਬਲਾਕ ਪ੍ਰਧਾਨ ਇੰਦਰਜੀਤ ਸਿੰਘ ਮਾੜੀ ਮੇਘਾ, ਖਜਾਨਚੀ ਜਸਵੰਤ ਸਿੰਘ ਸੋਹਲ, ਆਤਮਾ ਸਿੰਘ ਸੋਹਲ, ਬਲਵਿੰਦਰ ਸਿੰਘ ਲਾਡੀ, ਪ੍ਰਧਾਨ ਹਰਪਾਲ ਸਿੰਘ ਬੁਰਜ, ਮੇਜਰ ਸਿੰਘ ਕਸੇਲ, ਸਰਪੰਚ ਰਾਜੂ ਸਿੰਘ, ਹਰਪਾਲ ਸਿੰਘ ਕਸੇਲ, ਬਾਬਾ ਲਾਲ ਸਿੰਘ, ਗੁਰਜੀਤ ਸਿੰਘ ਗੰਡੀਵਿੰਡ, ਅਮਰੀਕ ਸਿੰਘ ਬਘਿਆੜੀ, ਦਿਲਬਾਗ ਸਿੰਘ, ਸਰਵਨ ਸਿੰਘ ਆੜ੍ਹਤੀ, ਗੁਰਜੰਟ ਸਿੰਘ ਗੰਡੀਵਿੰਡ, ਸੇਵਾ ਸਿੰਘ, ਬਾਬਾ ਸ਼ਿੰਦਾ, ਸੁਖਚੈਨ ਸਿੰਘ ਸੋਹਲ, ਕਸ਼ਮੀਰ ਸਿੰਘ, ਬਲਜਿੰਦਰ ਸਿੰਘ, ਮੁਖਤਿਆਰ ਸਿੰਘ, ਗੁਰਬਖਸ਼ ਸਿੰਘ ਬੁਰਜ, ਬਚਿੱਤਰ ਸਿੰਘ ਮਾੜੀ , ਜਗੀਰ ਸਿੰਘ ਮੀਆਂਪੁਰ, ਪਾਸੀ ਭੂਸੇ ਤੋਂ ਇਲਾਵਾ ਸੈਂਕੜੇ ਕਿਸਾਨ ਹਾਜ਼ਰ ਸਨ |