ਤਰਨ ਤਾਰਨ, 24 ਫਰਵਰੀ (ਹਰਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਸਹਿਕਾਰੀ ਖੰਡ ਮਿਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਕਿਸਾਨਾਂ ਦਾ ਲਗਾਤਾਰ ਪੱਕਾ ਮੋਰਚਾ ਦੂਸਰੇ ਦਿਨ ਵੀ ਜਾਰੀ ਰਿਹਾ | ਇਸ ਸਮੇਂ ਬੋਲਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬਿਲਕੁਲ ਤਾਨਾਸ਼ਾਹੀ ਢੰਗ ਨਾਲ ਅਤੇ ਗੈਰ ਕਾਨੂੰਨੀ ਹੱਥਕੰਡੇ ਵਰਤ ਕੇ ਕਿਸਾਨਾਂ ਦੀ ਜ਼ਮੀਨ ਹਥਿਆਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਕੀਮਤ 'ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸਰਕਾਰ ਵਲੋਂ ਚੁੱਪ ਚਪੀਤੇ ਸਹਿਕਾਰੀ ਖੰਡ ਮਿੱਲ ਦੀ ਸੰਪਤੀ ਨੂੰ ਅੱਗੇ ਕਈ ਹਿੱਸਿਆਂ ਵਿਚ ਵੰਡ ਦੇਣਾ ਇਹ ਦੱਸਦਾ ਹੈ ਕਿ ਇਸ ਕੰਮ ਵਿਚ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਕਿੰਨੀ ਤੇਜ਼ੀ ਨਾਲ ਇਹ ਸਭ ਜਾਅਲਸਾਜ਼ੀ ਕਰ ਰਿਹਾ ਹੈ | ਅੱਜ ਦੇ ਵਫਦ ਵਿਚ ਕਿਸਾਨ ਆਗੂਆਂ ਵਲੋਂ ਜ਼ਰੂਰੀ ਰਿਕਾਰਡ ਦਫ਼ਤਰ ਵਲੋਂ ਮੁਹੱਈਆ ਨਾ ਕੀਤੇ ਜਾਣ ਤੇ ਡਿਪਟੀ ਕਮਿਸ਼ਨਰ ਨਾਲ ਰੋਸ ਜਾਹਿਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਅਸੀਂ ਆਪਣੀਆਂ ਮੰਗਾਂ ਤੋਂ ਭੋਰਾ ਵੀ ਪਿੱਛੇ ਨਹੀਂ ਹਟਾਂਗੇ | ਅੱਜ ਦੀ ਰੋਸ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਦਵਿੰਦਰ ਸੋਹਲ, ਮਹਾਂਵੀਰ ਸਿੰਘ ਗਿੱਲ, ਕਾਰਜ ਸਿੰਘ ਕੈਰੋਂ, ਗੁਰਦਿਆਲ ਸਿੰਘ ਵਰਨਾਲਾ ਕੁੱਲ ਹਿੰਦ ਕਿਸਾਨ ਸਭਾ, ਅਮੋਲਕ ਸਿੰਘ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ, ਰੇਸ਼ਮ ਸਿੰਘ ਫੈਲੋਕੇ, ਮਨਜੀਤ ਸਿੰਘ ਬੱਗੂ, ਜਗੀਰ ਸਿੰਘ ਗੰਡੀਵਿੰਡ, ਮਾਸਟਰ ਹਰਭਜਨ ਸਿੰਘ ਪੱਟੀ ਜਮਹੂਰੀ ਕਿਸਾਨ ਸਭਾ, ਸੁਖਦੇਵ ਸਿੰਘ ਜਵੰਦਾ, ਦਿਲਬਾਗ ਸਿੰਘ ਜਵੰਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਸੁਖਚੈਨ ਸਿੰਘ ਸਰਹਾਲੀ, ਸਰਦਾਰਾ ਸਿੰਘ ਸਖੀਰਾ, ਗੁਰਪ੍ਰਤਾਪ ਸਿੰਘ ਗੰਜਾ, ਨਛੱਤਰ ਸਿੰਘ ਮੁਗਲ ਚੱਕ, ਕਿਰਤੀ ਕਿਸਾਨ ਯੂਨੀਅਨ, ਪ੍ਰਗਟ ਸਿੰਘ ਠੱਠੀਖਾਰਾ, ਲਖਵਿੰਦਰ ਸਿੰਘ ਚੁਤਾਲਾ, ਭਾਈ ਸਰਬਜੀਤ ਸਿੰਘ ਬੈਂਕਾ ਕੌਮੀ ਕਿਸਾਨ ਯੂਨੀਅਨ, ਜੱਸਾ ਸਿੰਘ ਕੱਦਗਿੱਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਟਾਂਡਾ, ਤਰਸੇਮ ਸਿੰਘ ਲੁਹਾਰ, ਸੁਖਦੀਪ ਸਿੰਘ ਸਿੱਧੂ ਕੌਮੀ ਕਿਸਾਨ ਯੂਨੀਅਨ ਆਦਿ ਹਾਜ਼ਰ ਸਨ |