11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਫਰਜ਼ੀ ਰਜਿਸਟਰੀ ਕਰਵਾਉਣ ਤੇ ਭਰਾ ਨੂੰ ਗੁੰਮ ਕਰਨ ਦੇ ਲਗਾਏ ਦੋਸ਼ <br/>

Ad Position 21
No active advertisement
ਅਜੀਤ ਡੈਸਕ 25-02-2026
ਭਿੱਖੀਵਿੰਡ, 24 ਫਰਵਰੀ (ਬੌਬੀ)-ਲਖਵਿੰਦਰ ਕੌਰ ਪਤਨੀ ਬਿਕਰਮਜੀਤ ਸਿੰਘ ਵਾਸੀ ਭੈਲ ਢਾਏ ਵਾਲਾ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਨੇ ਪੁਲਿਸ ਥਾਣਾ ਕੱਚਾ ਪੱਕਾ ਵਿਖੇ ਦਿੱਤੀ ਦਰਖਾਸਤ ਵਿਚ ਦੋਸ਼ ਲਗਾਏ ਕਿ ਮੇਰਾ ਭਰਾ ਤੇਜਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਿਆਲਪੁਰਾ ਜ਼ਿਲ੍ਹਾ ਤਰਨ ਤਾਰਨ ਤੋਂ ਪਿੰਡ ਥੇਹ ਚਾਹਲ ਦੇ ਇਕ ਜੋੜੇ ਨੇ 30 ਅਕਤੂਬਰ 2025 ਨੂੰ ਫਰਜ਼ੀ ਆਧਾਰ ਕਾਰਡ ਰੱਖ ਕੇ 16 ਕਨਾਲ ਦੀ ਰਜਿਸਟਰੀ ਆਪਣੇ ਹੱਕ ਵਿਚ ਕਰਵਾ ਲਈ ਅਤੇ ਹੁਣ ਕਰੀਬ ਇਕ ਮਹੀਨੇ ਤੋਂ ਮੇਰਾ ਭਰਾ ਤੇਜਵੀਰ ਸਿੰਘ ਲਾਪਤਾ ਹੈ ਅਤੇ ਮੈਨੂੰ ਸ਼ੱਕ ਹੈ ਕਿ ਮੇਰੇ ਭਰਾ ਕੋਲੋਂ ਜਿਸ ਜੋੜੇ ਨੇ ਰਜਿਸਟਰੀ ਜਾਅਲੀ ਕਰਵਾਈ ਹੈ, ਉਨ੍ਹਾਂ ਨੇ ਹੀ ਮੇਰੇ ਭਰਾ ਨੂੰ ਗਾਇਬ ਕੀਤਾ ਹੈ | ਉਸ ਨੇ ਕਿਹਾ ਕਿ ਜੇਕਰ ਮੇਰੇ ਭਰਾ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਜਾਅਲੀ ਰਜਿਸਟਰੀ ਕਰਾਉਣ ਵਾਲੇ ਉਕਤ ਜੋੜੇ ਦੀ ਹੋਵੇਗੀ | ਲਖਵਿੰਦਰ ਕੌਰ ਨੇ ਪੁਲਿਸ ਥਾਣਾ ਕੱਚਾ-ਪੱਕਾ ਵਿਚ ਦਰਖਾਸਤ ਦੇ ਕੇ ਮੰਗ ਕੀਤੀ ਗਈ, ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਮੈਨੂੰ ਇਨਸਾਫ਼ ਦਿਵਾਇਆ ਜਾਵੇ | ਮੈਨੂੰ ਸ਼ੱਕ ਹੈ ਕਿ ਮੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਏ.ਐਸ.ਆਈ. ਸਤਨਾਮ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਦੋਹਾਂ ਧਿਰਾਂ ਦਾ ਪਹਿਲਾਂ ਹੀ ਅਦਾਲਤ ਵਿਚ ਕੇਸ ਚੱਲਦਾ ਹੈ ਬਾਕੀ ਅਸੀਂ ਜੋ ਕਾਰਵਾਈ ਕਰ ਸਕਦੇ ਹਾਂ, ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ ਸਮੇਤ 5 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. <br/> ਅਗਲੀ ਖ਼ਬਰ ਪਿੰਡ ਕੱਦਗਿੱਲ ਤੋਂ ਹੋਲੇ ਮਹੱਲੇ ਦੇ ਸੰਬੰਧ ਵਿਚ ਨਗਰ ਕੀਰਤਨ ਸਜਾਇਆ <br/>
Ad Position 24