ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕਣਕ ਨੂੰ ਨਿਸਰਣ ਸਮੇਂ ਉੱਚ ਤਾਪਮਾਨ ਤੋਂ ਬਚਾਉਣ ਲਈ ਕਿਸਾਨ ਯੋਗ ਯਤਨ ਕਰਨ-ਡਾ. ਚਹਿਲ <br/>

Ad Position 21
No active advertisement
ਅਜੀਤ ਡੈਸਕ 07-03-2026
ਜੰਡਿਆਲਾ ਗੁਰੂ, 6 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਡਾ. ਬਲਜਿੰਦਰ ਸਿੰਘ ਚਾਹਲ ਖੇਤੀਬਾੜੀ ਵਿਸਥਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੇਂ-ਸਮੇਂ ਸਿਰ ਕਿਸਾਨ ਆਪਣੀ ਫਸਲ ਦਾ ਖੁਦ ਨਿਰੀਖਣ ਕਰਨ ਕਿਉਂਕਿ ਹਾੜੀ ਦੇ ਸੀਜ਼ਨ ਦੀ ਮੁੱਖ ਫਸਲ ਕਣਕ ਕਿਸਾਨਾਂ ਲਈ ਇਸ ਸਮੇਂ ਕਣਕ ਦੇ ਦਾਣੇ ਪੈਣ ਸਮੇਂ ਤਾਪਮਾਨ ਤੋਂ ਬਚਾਉਣ ਲਈ ਅਤੇ ਚੰਗਾ ਝਾੜ ਲੈਣ ਲਈ ਧਿਆਨ ਰੱਖਣਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਦਾ ਚੰਗਾ ਝਾੜ ਨਾ ਸਿਰਫ ਸਾਡੇ ਅਨਾਜ ਦੇ ਉਤਪਾਦਨ ਵਿਚ ਵਾਧਾ ਕਰਦਾ ਹੈ ਸਗੋਂ ਕਿਸਾਨੀ ਜੀਵਨ ਵਿਚ ਖੁਸ਼ਹਾਲੀ ਵੀ ਲਿਆਉਂਦਾ ਹੈ | ਡਾ. ਬਲਜਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਕਣਕ ਦੇ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾ ਅਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟਰੇਟ ਦੇ ਦੋ ਛਿੜਕਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਪੋਟਾਸ਼ੀਅਮ ਨਾਈਟਰੇਟ ਭਾਵ 13:0:45 ਨੂੰ 4 ਕਿਲੋ ਪੋਟਾਸ਼ੀਅਮ ਨਾਈਟਰੇਟ 200 ਲੀਟਰ ਪਾਣੀ ਵਿਚ ਘੋਲ ਕੇ ਇਕ ਸਪਰੇ ਕਣਕ ਦਾ ਗੋਬ ਵਾਲਾ ਪੱਤਾ ਨਿਕਲਣ ਤੇ ਦੂਜਾ ਸਪਰੇ ਬੂਰ ਪੈਣ ਸਮੇਂ ਕਰਨਾਂ ਚਾਹੀਦਾ ਹੈ ਜਿਸ ਨਾਲ ਕਣਕ ਦੇ ਝਾੜ ਅਤੇ ਤਾਪਮਾਨ ਦਾ ਅਸਰ ਘੱਟ ਹੋਏਗਾ ਅਤੇ ਫਸਲ ਦੀ ਉਪਜ ਵਿਚ ਵਾਧਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ ਫਾਰਮਰ ਰਜਿਸਟਰੀ 'ਚ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ : ਬ... ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਗਰੁੱਪ ਆਫ਼ ਇੰਸਟੀਟਿਊਸ਼ਨਜ ਪੰਧੇਰ ਨੇ ਆਪਣੇ ਸਾਰੇ ਕਾਲਜਾਂ 'ਚ ਵਾਤਾਵਰਨ ਜਾਗਰੂਕਤਾ ਅਤੇ ਪੋਟ ਮੁਕਾਬ...
Ad Position 24
No active advertisement