ਮਜੀਠਾ, 7 ਮਾਰਚ (ਜਗਤਾਰ ਸਿੰਘ ਸਹਿਮੀ)-ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਲਾਨਾ ਸਮਾਗਮ 8 ਮਾਰਚ 2026 ਨੂੰ ਅੰਮਿ੍ਤਸਰ ਦੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਮੀਟਿੰਗ ਹਾਲ 'ਚ ਕਰਵਾਇਆ ਜਾ ਰਿਹਾ ਹੈ | ਇਹ ਮੰਚ 2018 ਤੋਂ ਪੰਜਾਬੀ ਸਾਹਿਤ ਨਾਲ ਜੁੜੀਆਂ ਗਤੀਵਿਧੀਆਂ ਵਿਚ ਸਰਗਰਮ ਹੈ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਉੱਘੀ ਫਿਲਮੀ ਅਦਾਕਾਰਾ ਮੈਡਮ ਪੰਮੀ ਸਿੱਧੂ, ਬੀਬੀ ਸੰਦੀਪ ਕੌਰ ਖਾਲਸਾ (ਮੁੱਖ ਸੇਵਾਦਾਰ, ਭਾਈ ਧਰਮ ਸਿੰਘ ਚੈਰੀਟੇਬਲ ਟਰੱਸਟ), ਮਸ਼ਹੂਰ ਪੰਜਾਬੀ ਲੋਕ ਗਾਇਕ ਅÏਜਲਾ ਬ੍ਰਦਰਜ਼ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਇੰਦਰਜੀਤ ਸਿੰਘ ਗੋਗੋਆਣੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ | ਇਸ ਮੌਕੇ ਮੰਚ ਪ੍ਰਧਾਨ ਨਿਰਮਲ ਕੌਰ ਕੋਟਲਾ ਦੀ ਮੌਲਿਕ ਕਿਤਾਬ 'ਤਲਖ ਹਕੀਕਤਾਂ' ਅਤੇ ਸਰਬਜੀਤ ਕੌਰ ਹਾਜੀ ਦੀ ਕਿਤਾਬ 'ਪਾਣੀ ਵਰਗੇ ਰਿਸ਼ਤੇ' ਲੋਕ ਅਰਪਣ ਕੀਤੀਆਂ ਜਾਣਗੀਆਂ | ਨਾਲ ਹੀ ਮੰਚ ਵਲੋਂ ਨਵੇਂ ਸਾਲ ਦਾ ਕੈਲੰਡਰ ਵੀ ਰਿਲੀਜ਼ ਕੀਤਾ ਜਾਵੇਗਾ |