ਅਜਨਾਲਾ, 7 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬਾ ਵਾਸੀਆਂ ਦੇ ਹਿੱਤ ਵਿਚ ਲਏ ਫ਼ੈਸਲਿਆਂ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਲੋਕ ਭਲਾਈ ਸਕੀਮਾਂ ਦੇ ਮਿਲ ਰਹੇ ਲਾਭ ਤੋਂ ਪੰਜਾਬ ਵਾਸੀ ਬਾਗੋ-ਬਾਗ ਹਨ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਅਜਨਾਲਾ ਦੇ ਨੌਜਵਾਨ ਆਗੂ ਸਰਪੰਚ ਨਿਤੀਸ਼ ਸ਼ਾਹ ਚੱਕਬਾਲਾ ਨੇ ਪਾਰਟੀ ਦੀ ਮਜ਼ਬੂਤੀ ਲਈ ਕੀਤੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਵਿਧਾਨ ਸਭਾ ਹਲਕਾ ਅਜਨਾਲਾ ਦੀ ਗੱਲ ਕਰਦਿਆਂ ਸਰਪੰਚ ਨਿਤੀਸ਼ ਸ਼ਾਹ ਚੱਕਬਾਲਾ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਅਣਗੌਲੇ ਇਸ ਹਲਕੇ ਦੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ, 'ਆਪ' ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਜਿੱਥੇ ਦਿਨ ਰਾਤ ਇੱਕ ਕਰਕੇ ਸਰਕਾਰੀ ਸਹੂਲਤਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਉੱਥੇ ਹੀ ਕਰੋੜਾਂ ਰੁਪਏ ਖ਼ਰਚ ਕਰਕੇ ਜਿੱਥੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਉੱਥੇ ਰਾਵੀ ਦਰਿਆ ਅਤੇ ਕੰਡਿਆਲੀ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਲਈ ਪਲਟੂਨ ਪੁਲਾਂ ਦਾ ਨਿਰਮਾਣ ਕਰਵਾਉਣਾ ਆਪਣੇ ਆਪ ਵਿਚ ਮਿਸਾਲ ਹੈ | ਇਸ ਮੌਕੇ ਦਿਲਬਾਗ ਸਿੰਘ ਖਹਿਰਾ, ਗੁਰਵਿੰਦਰ ਸਿੰਘ ਹੈਪੀ, ਜਰਨੈਲ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਕੁਮਾਰ ਨਾਭ, ਨਰਿੰਦਰ ਸਿੰਘ ਪੀਤਾ, ਸਤਬੀਰ ਸਿੰਘ ਮੈਂਬਰ, ਦੀਪਕ ਨਾਭ, ਸੁੱਖਾ ਮਸੀਹ, ਮਨੀਰ ਮਸੀਹ, ਦਿਲਬਾਗ ਮਸੀਹ ਬੱਗਾ, ਮੱਟੋ ਮਸੀਹ, ਸੋਨੂੰ ਮੈਂਬਰ, ਪੂਰਨ ਮਸੀਹ, ਬਾਉ ਮੈਂਬਰ, ਸਵਰਨਾ ਮਸੀਹ, ਫਰਿਆਦ ਮਸੀਹ, ਵਿੱਲੀ ਮਸੀਹ ਆਦਿ ਹਾਜ਼ਰ ਸਨ |