29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਨੌਰਥ ਈਸਟ ਵਿਚ ਆਸਾਮ ਨਿਵਾਸੀ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ <br/>

Ad Position 21
No active advertisement
ਗੋਹਾਟੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਸੰਗਤਾਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕਰਦੀਆਂ ਹੋਈਆਂ | <br/> 09-03-2026
ਤਰਨ ਤਾਰਨ, 8 ਮਾਰਚ (ਹਰਿੰਦਰ ਸਿੰਘ)-ਗੁਰਮਤਿ ਪ੍ਰਚਾਰ ਫੇਰੀ 'ਤੇ ਚੱਲਦਿਆਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਹਨੀਂ ਦਿਨੀਂ ਆਸਾਮ ਦੀਆਂ ਸੰਗਤਾਂ 'ਚ ਵਿਚਰ ਰਹੇ ਹਨ | ਪੰਜਾਬ 'ਚ ਆਏ ਹੜ੍ਹਾਂ ਦੌਰਾਨ ਮਾਨਵਤਾ ਦੇ ਭਲੇ ਹਿੱਤ ਨਿਭਾਈਆਂ ਗਈਆਂ ਸੇਵਾਵਾਂ ਨੂੰ ਆਦਰ ਦਿੰਦਿਆਂ ਸੰਤ ਬਾਬਾ ਸੁੱਖਾ ਸਿੰਘ ਨੂੰ ਆਸਾਮ ਦੇ ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਵਲੋਂ ਸਨਮਾਨਿਤ ਕੀਤਾ ਗਿਆ, ਜਿੰਨ੍ਹਾਂ ਵਿਚ ਗੋਹਾਟੀ, ਸ਼ਿਵ ਸਾਗਰ, ਤਿਨਸੁਖੀਆ, ਮੋਰਨ ਅੱਜ ਗੁਹਾਟੀ ਦੀਆਂ ਸੰਗਤਾਂ ਸ਼ਾਮਿਲ ਹਨ | ਇਸ ਮੌਕੇ ਦਲਜੀਤ ਸਿੰਘ ਸੈਕਟਰੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਸੀਂ ਸਮੂਹ ਗੋਹਾਟੀ ਨਿਵਾਸੀ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ 'ਜੀ ਆਇਆਂ' ਆਖਦੇ ਹਾਂ | ਸੰਤ ਬਾਬਾ ਸੁੱਖਾ ਸਿੰਘ ਨੇ ਮਾਨਵਤਾ ਦੇ ਭਲੇ ਹਿੱਤ ਮਹਾਨ ਪਰਉਪਕਾਰ ਕੀਤੇ ਹਨ | ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤ ਵਲੋਂ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤਾਂ ਕਿ ਸਾਡੀ ਨਵੀਂ ਪੀੜ੍ਹੀ ਉਨ੍ਹਾਂ ਦੀ ਮਹਾਨ ਸੇਵਾ ਤੋਂ ਜਾਣੂੰ ਹੋਵੇ | ਭਾਵੇਂ ਅਸੀਂ ਦਰਿਆਵਾਂ ਦੇ ਕੰਢੇ ਚੱਲਦੀਆਂ ਸੇਵਾਵਾਂ ਵੇਲੇ ਮੌਕੇ 'ਤੇ ਹਾਜ਼ਰ ਨਹੀਂ ਸਾਂ, ਪਰ ਸ਼ੋਸ਼ਲ ਮੀਡੀਆ ਰਾਹੀਂ ਸੇਵਾ ਦੇ ਦਿ੍ਸ਼ ਵੇਖਦੇ ਸਾਂ ਤਾਂ ਮਨ ਅਸ਼-ਅਸ਼ ਕਰ ਉੱਠਦਾ ਸੀ | ਸੰਤ ਬਾਬਾ ਸੁੱਖਾ ਸਿੰਘ ਨੇ ਪੰਜਾਬ ਦੀ ਮੁਸੀਬਤ ਵੇਲੇ ਇਕ ਮਹਾਨ ਅਗਵਾਈ ਕੀਤੀ ਅਤੇ ਖੁਦ ਹੱਥੀਂ ਸੇਵਾ ਕਰਕੇ ਸੰਗਤਾਂ ਵਿਚ ਅਥਾਹ ਜੋਸ਼ ਭਰਿਆ | ਆਪ ਜੀ ਦੀ ਪਰਉਪਕਾਰੀ ਸ਼ਖ਼ਸੀਅਤ ਤੋਂ ਨੌਜਵਾਨਾਂ ਨੂੰ ਮਹਾਨ ਅਗਵਾਈ ਮਿਲੀ ਹੈ | ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕਰਨ 'ਤੇ ਸਾਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ | ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਵਿਚ ਸ਼ਿਵ ਸਾਗਰ ਤੋਂ ਤਰਲੋਚਨ ਸਿੰਘ ਪ੍ਰਧਾਨ, ਸਤਵੰਤ ਸਿੰਘ ਸਕੱਤਰ, ਜਗਜੀਤ ਸਿੰਘ ਮੀਤ ਪ੍ਰਧਾਨ, ਰਾਬਿੰਦਰ ਸਿੰਘ ਆਸਯਾ ਪ੍ਰਧਾਨ, ਮਨਿੰਦਰ ਸਿੰਘ ਖਾਲਸਾ, ਜੋਰਹਾਟ ਤੋਂ ਦੀਪਕ ਸਿੰਘ ਪ੍ਰਧਾਨ, ਤਰਲੋਕ ਸਿੰਘ, ਹਰਜੀਤ ਸਿੰਘ ਢਿੱਲੋਂ ਗੋਲਡੀ, ਹਰਪਿੰਦਰ ਸਿੰਘ ਢਿੱਲੋਂ ਪਿੰਦਾ, ਹਰਜਿੰਦਰ ਸਿੰਘ ਢਿੱਲੋਂ ਕੂਕਾ, ਜਸਵੰਤ ਸਿੰਘ, ਗੁਰਦਿਆਲ ਸਿੰਘ, ਅਵਤਾਰ ਸਿੰਘ, ਅਵਤਾਰ ਸਿੰਘ ਗਿੱਲ, ਜਸਵੰਤ ਸਿੰਘ, ਹਰਜੀਤ ਸਿੰਘ, ਤਲਬਿੰਦਰ ਸਿੰਘ ਰਾਜੂ, ਕਸ਼ਮੀਰਾ ਸਿੰਘ, ਤਿਨਸੁਖੀਆ ਤੋਂ ਹਰਦੇਵ ਸਿੰਘ ਗੋਹਾਟੀ, ਬਹਾਦਰ ਸਿੰਘ ਗੋਹਾਟੀ, ਸਿੱਖ ਯੂਥ ਪ੍ਰਧਾਨ ਗੁਰਪ੍ਰਤਾਪ ਸਿੰਘ, ਪੱਪੂ ਸੇਠ ਗੋਹਾਟੀ, ਮੋਰਾਨ ਤੋਂ ਸਾਹਿਬ ਸਿੰਘ ਫੌਜੀ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਤੇ ਪੰਜਾਬ ਪੈਨਸ਼ਨਰ ਯੂਨੀਅਨ (ਏਟਕ) ਵਲੋਂ ਸ਼ਹਿਰ ਪੱਟੀ ਵਿਖੇ ਰੋਹ ਭਰਪੂ... ਅਗਲੀ ਖ਼ਬਰ ਕਮਿਊਨਿਸਟ ਹੈਲਥ ਸੈਂਟਰ ਝਬਾਲ ਵਿਖੇ ਐਚ. ਪੀ. ਵੀ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ <br/>
Ad Position 24