29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਤੇ ਪੰਜਾਬ ਪੈਨਸ਼ਨਰ ਯੂਨੀਅਨ (ਏਟਕ) ਵਲੋਂ ਸ਼ਹਿਰ ਪੱਟੀ ਵਿਖੇ ਰੋਹ ਭਰਪੂਰ ਮੁਜ਼ਾਹਰਾ <br/>

Ad Position 21
No active advertisement
ਧਰਨੇ ਵਿਚ ਹਾਜ਼ਰ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਤੇ ਪੰਜਾਬ ਪੈਨਸ਼ਨਰ ਯੂਨੀਅਨ (ਏਟਕ) ਦੇ ਸਾਥੀ | ਤਸਵੀਰ : ਕਾਲੇਕੇ <br/> 09-03-2026
ਪੱਟੀ, 8 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਤੇ ਪੰਜਾਬ ਪੈਨਸ਼ਨਰ ਯੂਨੀਅਨ (ਏਟਕ) ਦੇ ਸਾਥੀਆਂ ਵਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸ਼ਹਿਰ ਪੱਟੀ ਵਿਖੇ ਹਜ਼ਾਰਾਂ ਵਰਕਰਾਂ ਨਾਲ ਸ਼ਮੂਲੀਅਤ ਕਰਦੇ ਹੋਏ ਰੋਹ ਭਰਪੂਰ ਮੁਜ਼ਾਹਰਾ ਕੀਤਾ | ਇਸ ਇਕੱਠ ਨੇ ਸਾਬਿਤ ਕੀਤਾ ਕਿ ਜਦੋਂ ਸਰਕਾਰਾਂ ਪਬਲਿਕ ਅਦਾਰਿਆਂ ਨੂੰ ਖਤਮ ਕਰਨ 'ਤੇ ਉਤਾਰੂ ਹੋਈਆਂ ਹੋਣ ਤਾਂ ਪੰਜਾਬ ਦੇ ਸੰਘਰਸ਼ੀ ਲੋਕ ਆਪਣੇ ਅਦਾਰਿਆਂ ਨੂੰ ਬਚਾਉਣ ਲਈ ਲਾਮਬੰਦ ਹੋ ਕੇ ਲਾਜ਼ਮੀ ਨਿਕਲਦੇ ਹਨ | ਇਹ ਪ੍ਰਗਟਾਵਾ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਗਦੀਸ਼ ਸਿੰਘ ਚਾਹਲ ਤੇ ਗੁਰਜੰਟ ਸਿੰਘ ਕੋਕਰੀ ਨੇ ਕਿਹਾ ਕਿ ਰੋਡਵੇਜ਼ ਮਹਿਕਮੇ ਦੀ ਹਾਲਤ ਇਸ ਕਦਰ ਨਿੱਘਰ ਚੁੱਕੀ ਹੈ ਕਿ ਸਪੇਅਰ ਪਾਰਟ ਖਰੀਦਣ ਲਈ ਕੋਈ ਪੈਸਾ ਨਹੀਂ ਹੈ | ਪੈਸਿਆਂ ਦੀ ਘਾਟ ਕਾਰਨ ਹੀ ਟਾਇਰ ਪਲਾਂਟ ਬੰਦ ਪਿਆ ਹੈ | 18 ਡਿਪੂਆਂ ਨੂੰ ਸਾਮਾਨ ਸਪਲਾਈ ਕਰਨ ਵਾਲਾ ਸੈਂਟਰ ਸਟੋਰ ਬੰਦ ਪਿਆ ਹੈ | ਸਿਆਲ ਰੁੱਤ ਸਾਰੀ ਬੀਤਣ ਤੱਕ ਵੀ ਬੈਟਰੀਆਂ ਦੀ ਖ਼ਰੀਦ ਨਹੀਂ ਹੋਈ | ਹਾਲਤ ਇਹ ਹੈ ਕਿ ਟਾਇਰ ਫਟਣ ਕਰਕੇ ਸਵਾਰੀਆਂ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਕਈ ਵਾਰ ਛਪ ਚੁੱਕੀਆਂ ਹਨ | ਰੋਜ਼ਾਨਾ ਟਿਕਟਾਂ ਕੱਟਣ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਖਸਤਾ ਹਾਲ ਹੋ ਚੁੱਕੀਆਂ ਹਨ, ਪਰ ਉਨ੍ਹਾਂ ਦੀ ਨਵੀਂ ਖਰੀਦ ਦੀ ਯੋਜਨਾ ਦੂਰ ਦੂਰ ਤੱਕ ਨਹੀਂ ਹੈ | ਮਮੂਲੀ ਸਪੇਅਰ ਪਾਰਟ ਦੀ ਅਣਹੋਂਦ ਕਾਰਨ ਸੈਂਕੜੇ ਬੱਸਾਂ ਵਰਕਸ਼ਾਪਾਂ 'ਚ ਖੜ੍ਹੀਆਂ ਰਹਿੰਦੀਆਂ ਹਨ, ਜਿਸ ਦਾ ਸਿੱਧਾ ਲਾਭ ਪ੍ਰਾਈਵੇਟ ਬੱਸਾਂ ਨੂੰ ਦਿੱਤਾ ਜਾ ਰਿਹਾ ਹੈ | ਸਰਕਾਰ ਦਾ ਕਾਰਜਕਾਲ ਲਗਪਗ ਪੂਰਾ ਹੋਣ ਕਿਨਾਰੇ ਹੈ, ਪਰ ਇਕ ਵੀ ਨਵੀਂ ਬੱਸ ਅਜੇ ਤੱਕ ਮਹਿਕਮੇ 'ਚ ਨਹੀਂ ਪਾਈ ਗਈ, ਪਰ ਸਰਕਾਰ ਕਿੱਲੋਮੀਟਰ ਸਕੀਮ ਬੱਸਾਂ ਪਾਉਣ ਲਈ ਬਜਿੱਦ ਹੈ, ਜਿਸ ਦਾ ਕਿ ਸਮੁੱਚਾ ਮੁਲਾਜ਼ਮ ਵਰਗ ਵਿਰੋਧ ਕਰ ਰਿਹਾ ਹੈ | ਇਸ ਮੌਕੇ ਸੀਨੀਅਰ ਆਗੂ ਗੁਰਦੀਪ ਸਿੰਘ ਮੋਤੀ ਤੇ ਦੀਦਾਰ ਸਿੰਘ ਮੰਡ ਪ੍ਰਧਾਨ ਨੇ ਕਿਹਾ ਕਿ ਵੋਟਾਂ ਦੀ ਰਾਜਨੀਤੀ ਕਰਦੇ ਹੋਏ ਸੂਬੇ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਸਹੂਲਤ ਦਿੱਤੀ ਗਈ ਸੀ, ਪਰ ਉਸ ਨੂੰ ਚੱਲਦਾ ਰੱਖਣ ਲਈ ਜੋ ਪੈਸਾ ਸਰਕਾਰ ਵਲੋਂ ਮਹਿਕਮੇ ਨੂੰ ਦੇਣਾ ਹੁੰਦਾ ਹੈ ਉਸ ਵਿਚ ਇਹ ਸਰਕਾਰ ਅਸਲੋਂ ਹੀ ਫੇਲ੍ਹ ਸਾਬਿਤ ਹੋਈ ਹੈ | ਇਸ ਮੌਕੇ ਸਟੇਜ ਦੀ ਕਾਰਵਾਈ ਸੁਰਿੰਦਰ ਸਿੰਘ ਕੈਸ਼ੀਅਰ ਨੇ ਚਲਾਈ | ਇਸ ਮੌਕੇ ਬਿਕਰਮਜੀਤ ਸਿੰਘ, ਅਵਤਾਰ ਸਿੰਘ ਤਾਰੀ, ਗੁਰਜੀਤ ਸਿੰਘ ਜਲੰਧਰ, ਬਲਕਾਰ ਸਿੰਘ ਵਲਟੋਹਾ, ਅਵਤਾਰ ਸਿੰਘ ਗਗੜਾ, ਅੰਗਰੇਜ ਸਿੰਘ ਮੁਕਤਸਰ, ਬਲਰਾਜ ਸਿੰਘ ਭੰਗੂ, ਜਗਤਾਰ ਸਿੰਘ ਭੁਗਰਨੀ ਤੇ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ 'ਮੇਰਾ ਯੁਵਾ ਭਾਰਤ' ਨੇ ਕਰਵਾਈ 'ਅਸਮਿਤਾ ਲੀਗ' ਵੱਡੀ ਗਿਣਤੀ ਵਿਚ ਲੜਕੀਆਂ ਨੇ ਅਥਲੈ... ਅਗਲੀ ਖ਼ਬਰ ਨੌਰਥ ਈਸਟ ਵਿਚ ਆਸਾਮ ਨਿਵਾਸੀ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ <br/>
Ad Position 24