ਭਗਤਾਂਵਾਲਾ-ਅੰਮਿ੍ਤਸਰ ਰੇਲਵੇ ਟਰੈਕ ਤੋਂ ਮਿਲੀ ਲਾਸ਼
ਅਜੀਤ ਡੈਸਕ
09-03-2026
ਅੰਮਿ੍ਤਸਰ, 8 ਮਾਰਚ (ਸੁਰਿੰਦਰ ਕੋਛੜ)-ਰੇਲਵੇ ਸਟੇਸ਼ਨ ਭਗਤਾਂਵਾਲਾ-ਅੰਮਿ੍ਤਸਰ ਅਧੀਨ ਪੈਂਦੇ ਕਿੱਲੋਮੀਟਰ ਨੰਬਰ 4/3-4/4 ਰੇਲਵੇ ਟਰੈਕ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਜੀ. ਆਰ. ਪੀ. ਅੰਮਿ੍ਤਸਰ ਅਧੀਨ ਪੈਂਦੀ ਤਰਨਤਾਰਨ ਪੁਲਿਸ ਚੌਂਕੀ 'ਚ ਤਾਇਨਾਤ ਏ. ਐੱਸ. ਆਈ. ਗੁਰਜੀਤ ਸਿੰਘ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿ੍ਤਕ ਦੀ ਉਮਰ ਕਰੀਬ 50 ਸਾਲ ਹੈ, ਜਿਸ ਦੀ ਹਾਲੇ ਸ਼ਨਾਖ਼ਤ ਹੋਣੀ ਬਾਕੀ ਹੈ | ਇਸ ਲਈ ਫਿਲਹਾਲ ਲਾਸ਼ ਕਬਜ਼ੇ ਵਿਚ ਲੈ ਕੇ 194 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ |