ਤਰਨ ਤਾਰਨ, 8 ਮਾਰਚ (ਪਰਮਜੀਤ ਜੋਸ਼ੀ)-ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਲਾਈਟਰ, ਇਕ 10 ਰੁਪਏ ਦੇ ਨੋਟ ਦਾ ਰੋਲ ਕੀਤਾ ਹੋਇਆ, ਇਕ ਸਿਲਵਰ ਪੰਨੀ ਹੈਰੋਇਨ ਨਾਲ ਲਿੱਬੜੀ ਹੋਈ ਅਤੇ ਧੂੰਏ ਨਾਲ ਕਾਲੀ ਹੋਈ ਬ੍ਰਾਮਦ ਹੋਏ | ਫੜੇ ਗਏ ਵਿਅਕਤੀ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖੇਮਕਰਨ ਰੋਡ ਭਿੱਖੀਵਿੰਡ ਵਜੋਂ ਹੋਈ |