ਤਰਨ ਤਾਰਨ, 8 ਮਾਰਚ (ਹਰਿੰਦਰ ਸਿੰਘ)-ਸੂਬਾ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਨੌਜਵਾਨਾਂ, ਵਿਦਿਆਰਥੀਆਂ ਸਮੇਤ ਵੱਖ ਵੱਖ ਧੰਦਿਆਂ ਵਾਲੇ ਕਿਰਤੀਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ | ਇਹ ਵਿਚਾਰ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੇ ਕਾਰਜਕਾਰੀ ਜ਼ਿਲ੍ਹਾ ਸਕੱਤਰ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂੰਆਂ ਨੇ ਪ੍ਰਗਟਾਏ | ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਬਜਟ ਵਿਚ ਔਰਤਾਂ ਨੂੰ 1000 ਰੁਪਏ ਐਸ.ਸੀ. ਸ਼ੇ੍ਰਣੀ ਵਾਸਤੇ 1500 ਰੁਪਏ ਦਾ ਐਲਾਨ ਕਾਰਜਕਾਲ ਦੇ ਆਖਰੀ ਸਾਲ ਵਿਚ ਕੀਤਾ ਗਿਆ ਹੈ | ਜਦਕਿ ਇਹ ਅਸਲ ਚਾਰ ਸਾਲ ਪਹਿਲਾਂ ਹੋਣਾ ਚਾਹੀਦਾ ਹੈ | ਹੁਣ ਲੋਕਾਂ ਨੂੰ ਵੋਟਾਂ ਲਈ ਲੁਭਾਉਣ ਖਾਤਰ ਅਜਿਹਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਔਰਤਾਂ ਨੂੰ ਪਿਛਲੇ 4 ਸਾਲ ਦੀ ਰਾਸ਼ੀ ਬਿਨਾਂ ਦੇਰੀ ਦਿੱਤੀ ਜਾਵੇ | ਉਨ੍ਹਾਂ ਬਜਟ ਨੂੰ ਸਿਰਫ ਸੋਸ਼ੇਬਾਜੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਵੋਟਾਂ ਖਾਤਿਰ ਅਜਿਹਾ ਕਰ ਰਹੀ ਹੈ | ਇਹ ਬਜਟ ਮਜ਼ਦੂਰ, ਕਿਸਾਨ ਅਤੇ ਆਮ ਕਿਰਤੀ ਵਿਰੋਧੀ ਹੈ |