ਤਰਨ ਤਾਰਨ, 8 ਮਾਰਚ (ਪਰਮਜੀਤ ਜੋਸ਼ੀ)-ਤਰਨ ਤਾਰਨ ਦੇ ਇਕ ਕਰਿਆਨਾ ਸਟੋਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ | ਇਸ ਸਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਪੀੜਤ ਰਛਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪੱਤੀ ਰਾਜੇਵਾਲੇ ਕੀ ਝਬਾਲ ਕਲਾਂ ਨੇ ਦੱਸਿਆ ਕਿ ਮੈਂ ਮਿਤੀ 7 ਮਾਰਚ ਨੂੰ ਸਮਾਂ ਸ਼ਾਮ 6:40 ਵਜੇ ਦੇ ਕਰੀਬ ਤਰਨ ਤਾਰਨ ਸਥਿਤ ਖ਼ਾਲਸਾ ਕਰਿਆਨਾ ਸਟੋਰ 'ਤੇ ਸੌਦਾ ਲੈਣ ਆਇਆ ਸੀ | ਮੈਂ ਆਪਣੀ ਮੋਟਰਸਾਈਕਲ ਹੀਰੋ ਐਚ.ਐਫ. ਡੀਲੈਕਸ ਨੰਬਰ ਪੀ.ਬੀ. ਕਿਊਾ 5970, ਰੰਗ ਕਾਲਾ ਕਰਿਆਨਾ ਸਟੋਰ ਦੇ ਬਾਹਰ ਖੜ੍ਹਾ ਕੀਤਾ | ਜਦ ਮੈਂ 7:30 ਵਜੇ ਸਟੋਰ ਤੋਂ ਬਾਹਰ ਆਇਆ ਤਾਂ ਮੇਰਾ ਮੋਟਰਸਾਈਕਲ ਉਥੇ ਮੌਜੂਦ ਨਹੀਂ ਸੀ, ਜੋ ਕਿ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ | ਮੈਂ ਇਸ ਦੀ ਕਾਫੀ ਪੁੱਛ ਪੜ੍ਹਤਾਲ ਕੀਤੀ, ਪਰ ਮੇਰਾ ਮੋਟਰਸਾਈਕਲ ਕਿਧਰੇ ਵੀ ਨਹੀਂ ਮਿਲਿਆ | ਇਸ ਸਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |