30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਚੇਲਾ ਦੀ ਪੰਚਾਇਤ ਵਲੋਂ ਕਿਸਾਨ ਨਾਲ ਜੇ ਕੋਈ ਧੱਕੇਸ਼ਾਹੀ ਕੀਤੀ ਗਈ ਤਾਂ ਸੰਘਰਸ਼ ਕੀਤਾ ਜਾਵੇਗਾ-ਕਿਸਾਨ ਆਗੂ <br/>

Ad Position 21
No active advertisement
ਤਹਿਸੀਲ ਦਫ਼ਤਰ ਭਿੱਖੀਵਿੰਡ ਵਿਖੇ ਗੱਲਬਾਤ ਕਰਦੇ ਕਿਸਾਨ ਆਗੂ ਸਤਨਾਮ ਸਿੰਘ ਹਰੀਕੇ ਜਜਬੀਰ ਸਿੰਘ ਚੇਲਾ ਤੇ ਸਾਥੀ | ਤਸਵੀਰ : ਬੌਬੀ <br/> 09-03-2026
ਭਿੱਖੀਵਿੰਡ, 8 ਮਾਰਚ (ਬੌਬੀ)-1976 ਤੋਂ ਜ਼ਮੀਨ ਆਬਾਦ ਕਰਕੇ ਖੇਤੀ ਕਰ ਰਹੇ ਕਿਸਾਨ ਜੱਜਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਚੇਲਾ ਨੇ ਤਹਿਸੀਲ ਦਫ਼ਤਰ ਭਿੱਖੀਵਿੰਡ ਵਿਖੇ ਪਹੁੰਚ ਕੇ ਸਾਥੀਆਂ ਸਮੇਤ ਇਹ ਦੋਸ਼ ਲਗਾਏ ਕਿ 1976 ਤੋਂ ਬੰਜਰ ਪਈ ਜ਼ਮੀਨ ਨੂੰ ਅਸੀਂ ਆਬਾਦ ਕੀਤਾ ਅਤੇ ਅਸੀਂ ਆਬਾਦਕਾਰ ਕਿਸਾਨ ਬਣ ਗਏ ਜ਼ਮੀਨ ਦੀ ਡਿਗਰੀ ਸਾਡੇ ਨਾਂਅ ਹੈ ਅਤੇ ਇਸ 'ਚ ਅਸੀਂ ਕਣਕ ਤੇ ਗੰਨੇ ਦੀ ਫਸਲ ਬੀਜੀ ਹੋਈ ਹੈ ਅਤੇ ਸਾਡਾ ਕੇਸ ਅਦਾਲਤ 'ਚ ਚੱਲ ਰਿਹਾ ਹੈ | ਇਸ ਦੇ ਬਾਵਜੂਦ ਸੱਤਾ ਧਿਰ ਦੇ ਕੁਝ ਲੋਕ ਸਾਡੀ ਜ਼ਮੀਨ ਦਾ ਦਖ਼ਲ ਲੈਣਾ ਚਾਹੁੰਦੇ ਹਨ, ਜਿਸ ਸੰਬੰਧੀ ਡੀ. ਡੀ. ਪੀ. ਓ. ਤਰਨ ਤਾਰਨ ਨੇ ਤਹਿਸੀਲਦਾਰ ਭਿੱਖੀਵਿੰਡ ਨੂੰ ਦਖ਼ਲ ਲੈਣ ਸੰਬੰਧੀ ਇਕ ਪੱਤਰ ਲਿਖ ਕੇ ਭੇਜਿਆ ਹੈ, ਜਿਸ 'ਚ ਇਹ ਸਪੱਸ਼ਟ ਲਿਖਿਆ ਗਿਆ ਹੈ ਕਿ ਜੇ ਇਸ ਵਿਚ ਕੋਈ ਸਟੇਅ ਜਾਂ ਡਿਗਰੀ ਹੋਵੇ ਤਾਂ ਉਸ ਨੂੰ ਵਾਚ ਲਿਆ ਜਾਵੇ | ਇਸ ਦੇ ਚੱਲਦਿਆਂ ਮੌਜੂਦਾ ਤਹਿਸੀਲਦਾਰ ਵਲੋਂ ਇਕ ਰਿਪੋਰਟ ਬਣਾ ਕੇ ਡੀ. ਡੀ. ਪੀ. ਓ. ਤਰਨ ਤਾਰਨ ਨੂੰ ਭੇਜੀ ਗਈ ਹੈ ਕਿ ਜਿਸ ਜਗ੍ਹਾ ਵਰੰਟ ਦਖ਼ਲ ਚੇਲਾ ਦੇਣ ਦਾ ਹੁਕਮ ਹੋਇਆ ਸੀ, ਉਸ ਸੰਬੰਧੀ ਜੱਜਬੀਰ ਸਿੰਘ ਵਲੋਂ ਦਰਖਾਸਤ ਪੇਸ਼ ਕੀਤੀ ਗਈ ਹੈ ਕਿ ਇਸ ਜਗ੍ਹਾ ਦਾ ਕੇਸ ਸਿਵਲ ਜੱਜ ਜੂਨੀਅਰ ਡਵੀਜ਼ਨ ਪੱਟੀ ਦੀ ਅਦਾਲਤ ਵਿਚ ਚੱਲ ਰਿਹਾ ਹੈ ਤੇ ਪਿੰਡ ਦੀ ਪੰਚਾਇਤ ਵਲੋਂ ਵੀ ਪਹਿਲਾਂ ਲਿਖ ਕੇ ਦਿੱਤਾ ਗਿਆ ਹੈ ਕਿ ਜਜਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਚੇਲਾ ਕੋਲ 30 ਕਨਾਲ 11 ਮਰਲੇ ਜ਼ਮੀਨ ਦਾ ਸਟੇਅ ਮੌਜੂਦ ਹੈ ਤੇ ਇਸ ਜਮੀਨ ਦਾ ਸਟੇਅ ਤੋੜਨ ਲਈ ਪਿੰਡ ਦੀ ਪੰਚਾਇਤ ਵਲੋਂ ਸਿਵਲ ਕੋਰਟ ਪੱਟੀ ਵਿਖੇ ਕੇਸ ਚੱਲ ਰਿਹਾ ਹੈ, ਪਰ ਇਸ ਦੇ ਬਾਵਜੂਦ ਪਿੰਡ ਦੀ ਪੰਚਾਇਤ ਜਬਰਦਸਤੀ ਬੀਜੀ ਫਸਲ ਤੇ ਜ਼ਮੀਨ ਦਾ ਦਖ਼ਲ ਲੈਣ ਲਈ ਤਹਿਸੀਲਦਾਰ 'ਤੇ ਦਬਾਅ ਬਣਾ ਰਹੀ ਹੈ | ਇਸ ਸੰਬੰਧੀ ਉਨ੍ਹਾਂ ਤਹਿਸੀਲਦਾਰ ਦਾ ਦਫ਼ਤਰ ਘੇਰ ਕੇ ਨਾਅਰੇਬਾਜ਼ੀ ਵੀ ਕੀਤੀ | ਜੱਜਬੀਰ ਸਿੰਘ ਨੇ ਦੋਸ਼ ਲਗਾਇਆ ਕਿ ਅਦਾਲਤ ਦੇ ਜੋ ਵੀ ਹੁਕਮ ਹਨ, ਮੈਂ ਮੰਨਣ ਲਈ ਤਿਆਰ ਹਾਂ | ਇਸ ਮੌਕੇ ਪਹੁੰਚੇ ਸਤਨਾਮ ਸਿੰਘ ਹਰੀਕੇ ਸੂਬਾ ਆਗੂ ਭਾਰਤੀ ਕਿਸਾਨ ਯੂਨੀਅਨ ਮਝੈਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇ ਇਸ ਕਿਸਾਨ ਨਾਲ ਤਹਿਸੀਲਦਾਰ ਜਾਂ ਉੱਚ ਅਦਾਲਤ ਉੱਚ ਅਧਿਕਾਰੀਆਂ ਜਾਂ ਪਿੰਡ ਦੀ ਪੰਚਾਇਤ ਜਾਂ ਸੱਤਾ ਧਿਰ ਵਲੋਂ ਕੋਈ ਵੀ ਧੱਕੇਸ਼ਾਹੀ ਕੀਤੀ ਗਈ ਤਾਂ ਇਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਸੰਬੰਧੀ ਤਹਿਸੀਲਦਾਰ ਭਿੱਖੀਵਿੰਡ ਨੇ ਕਿਹਾ ਕਿ ਪਿੰਡ ਚੇਲਾ ਦੇ ਜੱਜਬੀਰ ਸਿੰਘ ਦੀ ਜ਼ਮੀਨ ਸੰਬੰਧੀ ਸਾਨੂੰ ਡੀ. ਡੀ. ਪੀ. ਓ. ਤੋਂ ਇਕ ਪੱਤਰ ਮਿਲਿਆ ਸੀ, ਜੋ ਵੀ ਕਾਰਵਾਈ ਬਣਦੀ ਸੀ, ਉਹ ਬਣਾ ਕੇ ਅਸੀਂ ਵਾਪਸ ਰਿਪੋਰਟ ਡੀ. ਡੀ. ਪੀ. ਓ. ਨੂੰ ਭੇਜ ਦਿੱਤੀ ਹੈ ਤੇ ਉਸ ਤੋਂ ਬਾਅਦ ਹੁਣ ਜੋ ਵੀ ਹੁਕਮ ਡੀ. ਡੀ. ਪੀ. ਓ. ਕਰਨਗੇ, ਉਨ੍ਹਾਂ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਵਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਬਜਟ ਨੇ ਮੁਲਾਜ਼ਮ ਮਜ਼ਦੂਰ ਅਤੇ ਬਜ਼ੁਰਗਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ-ਕਾ. ਦਦੇਹਰ ਅਗਲੀ ਖ਼ਬਰ ਬ੍ਰਹਮਪੁਰਾ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਸਾਈਕਲ <br/>
Ad Position 24