ਖੇਮਕਰਨ, 9 ਮਾਰਚ (ਰਾਕੇਸ਼ ਕੁਮਾਰ ਬਿੱਲਾ)ਖੇਮਕਰਨ ਸ਼ਹਿਰ 'ਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਵਰਕਰਾਂ ਵਲੋਂ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸੇ ਕੜੀ ਤਹਿਤ ਸ਼ਹਿਰੀ ਵਾਰਡ ਨੰਬਰ 1 ਵਿਚ ਸਾਬਕਾ ਕੌਂਸਲਰ ਵਰਿਆਮ ਸਿੰਘ ਚੱਠੂ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ, ਜਿੰਨਾ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਦੌਰਾਨ ਦਾਅਵਾ ਕੀਤਾ ਕਿ ਖੇਮਕਰਨ ਹਲਕੇ 'ਚ ਸਾਬਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਦੀ ਅਗਵਾਈ 'ਚ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ, ਕਿਉਂਕਿ ਸੂਬੇ 'ਚ ਪਿਛਲੀ ਕਾਂਗਰਸ ਵਜ਼ਾਰਤ ਦੌਰਾਨ ਹਲਕੇ ਦਾ ਬਹੁਤ ਵਿਕਾਸ ਹੋਇਆ | ਸੜਕਾਂ ਦਾ ਜਾਲ ਵਿਛਾਇਆ ਗਿਆ | ਇਥੋਂ ਤੱਕ ਪਿੰਡਾਂ ਦੇ ਕੱਚੇ ਰਿਸ਼ਤਿਆਂ ਤੱਕ ਨੂੰ ਪੱਕਾ ਕੀਤਾ ਗਿਆ | ਇਸ ਕਰਕੇ ਜਨਤਾ ਕਾਂਗਰਸ ਪਾਰਟੀ ਦੇ ਰਾਜ ਨੂੰ ਯਾਦ ਕਰਕੇ ਮੁੜ ਕਾਂਗਰਸ ਨੂੰ ਸੱਤਾ ਚ ਲਿਆਉਣ ਲਈ ਸਮੇਂ ਦਾ ਇੰਤਜ਼ਾਰ ਕਰ ਰਹੀ ਹੈ ਤੇ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫਿਰ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਵਿਕਾਸ ਵਿੱਜ, ਮਾਸਟਰ ਚਾਨਣ ਸਿੰਘ, ਜ਼ੋਨ ਇੰਚਾਰਜ ਨੰਬਰਦਾਰ ਹਰਪਾਲ ਸਿੰਘ ਭੁੱਲਰ, ਨੰਬਰਦਾਰ ਮੇਜਰ ਸਿੰਘ ਚੱਠੂ, ਹਰਪਾਲ ਸਿੰਘ ਪ੍ਰਧਾਨ, ਰਾਜੀਵ ਕੁਮਾਰ ਸ਼ਰਮਾ, ਸਵਰਨ ਮਸੀਹ ਸਾਬਕਾ ਕੌਂਸਲਰ, ਗੁਰਨਾਮ ਸਿੰਘ ਸਾਬਕਾ ਕੌਂਸਲਰ, ਬੋਹੜ ਸਿੰਘ ਪੱਤੂ, ਡਾ. ਕੇਵਲ ਮਸੀਹ ਗੋਰਾ, ਲੱਖਾ ਸਿੰਘ ਵਰਨ, ਕਾਲਾ ਸਿੰਘ ਚੱਠੂ ਆਦਿ ਕਾਂਗਰਸੀ ਵਰਕਰ ਸ਼ਾਮਿਲ ਹੋਏ |