10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

2 ਵਿਅਕਤੀਆਂ ਨਾਲ ਕੁੱਟਮਾਰ ਕਰਨ 'ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 11-03-2026
ਤਰਨ ਤਾਰਨ, 10 ਮਾਰਚ (ਪਰਮਜੀਤ ਜੋਸ਼ੀ)-ਹਥਿਆਰਾਂ ਨਾਲ ਲੈਸ ਵਿਅਕਤੀਆਂ ਵਲੋਂ 2 ਵਿਅਕਤੀਆਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰਨ ਅਤੇ ਨਕਦੀ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ 'ਚ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਇਕ ਵਿਅਕਤੀ ਸਮੇਤ 12 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਸੁਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਚੱਕ ਬੂਰ ਵਾਲਾ ਜ਼ਿਲ੍ਹਾ ਫਾਜਲਿਕਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੈਂ ਕਨਸਟ੍ਰਕਸ਼ਨ ਕੰਪਨੀ ਦਾ ਮੁਨੀਮ ਹਾਂ | ਮੇਰੇ ਮਾਲਕ ਸਰਕਾਰੀ ਪੂਲ ਬਣਾਉਣ ਅਤੇ ਗੁਦਾਮਾਂ ਦੇ ਠੇਕੇ ਲਾਦੇ ਹਨ ਅਤੇ ਇਸ ਸਮੇਂ ਪੰਜਾਬ ਮੰਡੀ ਬੋਰਡ ਦੇ ਅਧੀਨ ਪਨਸਪ ਕੰਪਨੀ ਦੇ ਗੁਦਾਮ ਪਿੰਡ ਗੋਹਲਵੜ ਬਣ ਰਹੇ ਹਨ | 8 ਮਾਰਚ ਨੂੰ ਮੇਰੀ ਲੇਬਰ ਵਾਲਿਆਂ ਨੇ ਫੋਨ ਕੀਤਾ ਇਕ ਟਰੱਕ ਘੋੜਾ ਨੰਬਰ ਪੀ.ਬੀ 46 ਐੱਮ. 9840 ਜੋ ਇੱਟਾਂ ਲੈ ਕੇ ਆਇਆ ਹੈ, ਉਸਦਾ ਡਰਾਇਵਰ ਹੈਪੀ ਪੁੱਤਰ ਗੁਰਮੀਤ ਸਿੰਘ ਵਾਸੀ ਲਾਲਪੁਰਾ ਹਾਲ ਵਾਸੀ ਖਡੂਰ ਸਾਹਿਬ ਜੋ ਲੇਬਰ ਨਾਲ ਲੜਾਈ ਝਗੜਾ ਕਰ ਰਿਹਾ ਹੈ, ਜੋ ਮੈਂ ਤੇ ਕੰਪਨੀ ਦੇ ਮਾਲਕ ਹਰਜਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਚੱਕ ਬੂਰ ਵਾਲਾ ਨੂੰ ਅੰਮਿ੍ਤਸਰ ਤੋੋਂ ਨਾਲ ਲੈ ਕੇ ਗੁਦਾਮ ਵਿਚ ਪਹੁੰਚ ਗਏ ਤਾਂ ਵੇਖਿਆ ਕਿ ਹੈਪੀ ਉਕਤ ਲੇਬਰ ਵਾਲਿਆਂ ਨੂੰ ਉੱਚੀ ਉੱਚੀ ਗਾਲੀ ਗਲੋਚ ਕਰ ਰਿਹਾ ਸੀ | ਜਦ ਅਸੀਂ ਹੈਪੀ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਤਾਂ ਹੈਪੀ ਨੇ ਮੇਰੇ ਅਤੇ ਹਰਜਿੰਦਰ ਸਿੰਘ ਨਾਲ ਵੀ ਤੂੰ-ਤੂੰ ਮੈੈਂ ਕਰਨ ਲੱਗ ਪਿਆ ਅਤੇ ਥੋੜੀ ਦੇਰ ਬਾਅਦ ਹੀ ਹੈਪੀ ਵਲੋਂ ਫੋਨ ਕਰਕੇ ਮੌਕੇ 'ਤੇ 10/12 ਅਣਪਛਆਤੇ ਵਿਅਕਤੀ ਜੋ ਹਥਿਆਰਾਂ ਨਾਲ ਲੈਸ ਹਨ ਨੇ ਮੇਰੀ ਅਤੇ ਹਰਜਿੰਦਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ | ਉਕਤ ਵਿਅਕਤੀ 50 ਹਜਾਰ ਰੁਪਏ ਸਾਡੇ ਪਾਸੋਂ ਖੋਹ ਕੇ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਇਟਲੀ ਵਾਸੀ ਸ਼ਰਧਾਲੂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
Ad Position 24