ਬਾਬਾ ਸ਼ੇਖ ਬ੍ਰਹਮ ਜੀ ਦੀ ਯਾਦ 'ਚ ਸਰਹੱਦ 'ਤੇ ਮੇਲਾ ਭਲਕੇ
ਅਜੀਤ ਡੈਸਕ
11-03-2026
ਖੇਮਕਰਨ, 10 ਮਾਰਚ (ਬਿੱਲਾ)-ਭਾਰਤ -ਪਾਕਿਸਤਾਨ ਦੀ ਐਨ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਸਥਿਤ ਇਤਿਹਾਸਕ ਮਜ਼ਾਰ ਬਾਬਾ ਸ਼ੇਖ ਬ੍ਰਹਮ ਜੀ ਵਿਖੇ ਬਾਬਾ ਜੀ ਦੀ ਯਾਦ ਵਿਚ ਮੇਲਾ 12 ਮਾਰਚ ਦਿਨ ਵੀਰਵਾਰ ਨੂੰ ਮਨਾਇਆ ਜਾਵੇਗਾ | ਇਸ ਸਬੰਧੀ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬਕਾ ਸਰਪੰਚ ਮੌਹਰ ਸਿੰਘ ਮੰਆਂਵਾਲਾ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਬੀ.ਐੱਸ.ਐੱਫ਼. ਅਧਿਕਾਰੀਆਂ ਨਾਲ ਮਿਲ ਕੇ ਜ਼ੋਰਾਂ 'ਤੇ ਹਨ | ਮੇਲੇ 'ਚ ਕੰਡਿਆਲੀ ਤਾਰ ਤੋਂ ਇੱਧਰ ਸਰਹੱਦ ਨਾਲ ਸਥਿੱਤ ਸਟੇਜ ਤੋਂ ਸ਼ਰਧਾਲੂਆਂ ਦਾ ਮੰਨੋਰੰਜਨ ਮਸ਼ਹੂਰ ਗਾਇਕ ਜੁੱਗਨੀ ਢਿੱਲੋ, ਸੁੱਚਾ ਰੰਗੀਲਾ ਤੇ ਮਨਦੀਪ ਸੈਡੀ ਗਾਇਕ ਜੋੜੀ ਕਰਨਗੇ | ਸ਼ਾਮ ਨੂੰ ਕਬੱਡੀ ਦਾ ਮੈਚ ਪਿੰਡ ਤੋਤਾ ਸਿੰਘ ਵਾਲਾ ਤੇ ਪਿੰਡ ਮਹਿੰਦੀਪੁਰ ਦਰਮਿਆਨ ਹੋਵੇਗਾ |