ਮੱਤੇਵਾਲ, 11 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ)-ਪਿੰਡ ਚੋਗਾਵਾਂ, ਪਿੰਡ ਸਾਧਪੁਰ ਅਤੇ ਪਿੰਡ ਤਰਫਾਨ ਦੀ ਸਾਂਝੀ ਸਹਿਕਾਰੀ ਸੁਸਾਇਟੀ ਦੀ ਚੋਣ ਅੱਜ ਸਰਬ ਸੰਮਤੀ ਨਾਲ ਹੋਈ, ਇਸ 11 ਮੈਂਬਰੀ ਕਮੇਟੀ 'ਚ ਅਮੋਲਕ ਸਿੰਘ ਨੰਬਰਦਾਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਉਪ ਚੇਅਰਮੈਨ ਗੁਰਭੇਜ ਸਿੰਘ ਸਾਧਪੁਰ ਨੂੰ ਨਿਯੁਕਤ ਕੀਤਾ ਗਿਆ | ਇਸ ਮੌਕੇ ਸਮੂਹ ਮੈਂਬਰਾਂ ਵਲੋਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ | ਚੇਅਰਮੈਨ ਅਮੋਲਕ ਸਿੰਘ ਨੇ ਕਿਹਾ ਕਿ ਇਸ ਸੁਸਾਇਟੀ ਵਲੋਂ ਹਮੇਸ਼ਾ ਇਲਾਕੇ ਵਿਚ ਪਹਿਲੇ ਨੰਬਰ 'ਤੇ ਰਹਿ ਕੇ ਅਪਣੀ ਪਹਿਚਾਣ ਕਾਇਮ ਕੀਤੀ ਅੱਗੇ ਵੀ ਇਹ ਸੁਸਾਇਟੀ ਇਲਾਕੇ ਵਿਚ ਨੰਬਰ ਇਕ 'ਤੇ ਰਹੇਗੀ | ਇਸ ਮੌਕੇ ਸਵਿੰਦਰ ਸਿੰਘ ਸਾਬਕਾ ਸਰਪੰਚ, ਬਲਾਕ ਸੰਮਤੀ ਮੈਂਬਰ ਸਰਵਣ ਸਿੰਘ, ਨਿਸ਼ਾਨ ਸਿੰਘ ਨਾਮਧਾਰੀ, ਬਲਦੇਵ ਸਿੰਘ ਬਾਠ, ਸਰਪੰਚ ਪ੍ਰੇਮ ਸਿੰਘ ਤਰਫਾਨ, ਸੁਰਮੁਖ ਸਿੰਘ ਸਾਧਪੁਰ, ਸਰਵਣ ਸਿੰਘ ਤਰਫਾਨ, ਸਿਕੰਦਰ ਸਿੰਘ, ਕਵਲਜੀਤ ਕੌਰ, ਗੁਰਬਾਜ਼ ਸਿੰਘ, ਬਲਵਿੰਦਰ ਸਿੰਘ ਆਦਿ ਮੌਜੂਦ ਸਨ |