20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਗੰਨਾ ਕਾਸ਼ਤਕਾਰਾਂ ਵਲੋਂ ਪੈਨਲਟੀ (ਜੁਰਮਾਨਾ) ਮੁਆਫ ਕਰਾਉਣ ਸੰਬੰਧੀ ਜਰਨਲ ਮੈਨੇਜਰ ਨੂੰ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 12-03-2026
ਓਠੀਆਂ, 11 ਮਾਰਚ (ਗੁਰਵਿੰਦਰ ਸਿੰਘ ਛੀਨਾ)-ਬਰਸਾਤਾਂ ਦੇ ਦਿਨਾਂ ਵਿਚ ਸਰਹੱਦੀ ਇਲਾਕੇ 'ਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਨਾਲ ਬੁਰੀ ਤਰ੍ਹਾਂ ਖ਼ਰਾਬ ਗਈਆਂ ਸਨ | ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਸੀ | ਸਰਹੱਦੀ ਪਿੰਡ ਭਿੰਡੀ ਔਲਖ ਦੇ ਕਈ ਕਿਸਾਨਾਂ ਵਲੋਂ ਗੰਨੇ ਦੀ ਬਹੁਤ ਬਿਜਾਈ ਕੀਤੀ ਹੋਈ ਸੀ | ਕਿਸਾਨਾਂ ਦੀ ਗੰਨੇ ਦੀ ਫ਼ਸਲ ਬੁਰੀ ਤਰ੍ਹਾਂ ਖ਼ਰਾਬ ਹੋ ਗਈ ਸੀ | ਕਿਸਾਨਾਂ ਦੀ ਜਿਹੜੀ ਖ਼ਰਾਬ ਹੋਣ ਤੋਂ ਗੰਨੇ ਦੀ ਫ਼ਸਲ ਬਚੀ ਸੀ, ਕਿਸਾਨਾਂ ਵਲੋਂ ਉਸ ਨੂੰ ਸ਼ੂਗਰ ਮਿੱਲ ਭਲਾ ਪਿੰਡ ਨੂੰ ਵੇਚ ਦਿੱਤਾ ਸੀ | ਗੰਨੇ ਦੀ ਫ਼ਸਲ ਖ਼ਰਾਬ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਨੇ ਦੱਸਿਆ ਕਿ ਜਦੋਂ ਅਸੀਂ ਗੰਨਾ ਮਿੱਲ ਵਿਚ ਲੈ ਕੇ ਜਾਂਦੇ ਹਾਂ ਤਾਂ ਉਨ੍ਹਾਂ ਦੀਆਂ ਕੁਝ ਸ਼ਰਤਾਂ ਹੁੰਦੀਆਂ ਹਨ ਕਿ ਤੁਸੀਂ ਸ਼ੂਗਰ ਮਿੱਲ ਨੂੰ ਐਨਾ ਗੰਨਾ ਦੇਣਾ ਜੇ ਘੱਟ ਦਿੰਦੇ ਤਾਂ ਸਾਨੂੰ ਉਸ ਦੀ ਪੈਨਲਟੀ (ਜੁਰਮਾਨਾ) ਪਾਇਆ ਜਾਂਦਾ ਹੈ | ਇਸ ਵਾਰ ਸਰਹੱਦੀ ਖੇਤਰ ਵਿਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੀ ਗੰਨੇ ਦੀ ਫ਼ਸਲ ਬੁਰੀ ਤਰ੍ਹਾਂ ਖ਼ਰਾਬ ਹੋ ਗਈ | ਸ਼ੂਗਰ ਮਿੱਲ ਨੂੰ ਜਿਨ੍ਹਾਂ ਗੰਨਾ ਕਿਸਾਨਾਂ ਦੇਣਾ ਸੀ | ਉਹ ਨਹੀਂ ਦਿੱਤਾ ਗਿਆ, ਸ਼ੂਗਰ ਮਿੱਲ ਵਲੋਂ ਸਾਨੂੰ ਪੈਨਲਟੀ (ਜੁਰਮਾਨਾ) ਪਾਇਆ ਜਾ ਰਿਹਾ ਹੈ | ਉਨ੍ਹਾਂ ਇਸ ਸੰਬੰਧੀ ਸ਼ੂਗਰ ਮਿੱਲ ਭਲਾ ਪਿੰਡ ਦੇ ਮੌਕਾ ਦੇਖਣ ਆਏ ਸ਼ੂਗਰ ਮਿੱਲ ਭਲਾ ਦੇ ਜਨਰਲ ਮੈਨੇਜਰ ਨੂੰ ਮੰਗ ਪੱਤਰ ਦਿੱਤਾ ਕਿ ਸਾਨੂੰ ਜੁਰਮਾਨਾ ਮੁਆਫ ਕੀਤਾ ਜਾਵੇ | ਇਸ ਮੌਕੇ ਜਰਨਲ ਮੈਨੇਜਰ ਸੁਭਾਸ਼ ਚੰਦਰ, ਸੀ. ਸੀ. ਡੀ. ਓ. ਸਤਿੰਦਰ ਸਿੰਘ, ਸੀ. ਡੀ. ਆਈ. ਪ੍ਰਤੀਕ ਨਬ. ਸਰਵੇਅਰ ਜਸਪਿੰਦਰ ਸਿੰਘ ਛੀਨਾ, ਕਿਸਾਨ ਪਰਮਜੀਤ ਸਿੰਘ, ਗੁਰਬੀਰ ਸਿੰਘ, ਗੁਰਜੰਟ ਸਿੰਘ, ਅਰਸਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਸੁੱਖਾ ਸਿੰਘ ਵਲੋਂ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ <br/> ਅਗਲੀ ਖ਼ਬਰ ਪਿੰਡ ਹਰਦੋ ਸਰਲੀ ਵਿਖੇ ਤਰਨਾ ਦਲ ਵਲੋਂ ਸਾਲਾਨਾ ਜੋੜ ਮੇਲਾ 16-17 ਮਾਰਚ ਨੂੰ <br/>
Ad Position 24