28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪੈਨਸ਼ਨ ਐਸੋਸੀਏਸ਼ਨ ਵਲੋਂ ਬਿਜਲੀ ਦਫ਼ਤਰ ਕੰਪਲੈਕਸ ਮਜੀਠਾ ਵਿਖੇ ਇਕੱਤਰਤਾ <br/>

Ad Position 21
No active advertisement
ਅਜੀਤ ਡੈਸਕ 13-03-2026
ਮਜੀਠਾ, 12 ਮਾਰਚ (ਜਗਤਾਰ ਸਿੰਘ ਸਹਿਮੀ)-ਪੰਜਾਬ ਰਾਜ ਪਾਵਰਕਾਮ/ਟ੍ਰਾਂਸਕੋ ਲਿਮਟਿਡ ਪੈਨਸ਼ਨਰਜ ਐਸੋਸੀਏਸ਼ਨ ਸਬ ਅਰਬਨ ਮੰਡਲ ਅੰਮਿ੍ਤਸਰ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਲੁਭਾਇਆ ਮਜੀਠਾ ਦੀ ਪ੍ਰਧਾਨਗੀ ਹੇਠ ਮਜੀਠਾ ਬਿਜਲੀ ਦਫਤਰ ਕੰਪਲੈਕਸ ਵਿਖੇ ਇਕੱਤਰਤਾ ਹੋਈ, ਇਕੱਤਰਤਾ ਨੂੰ ਵੱਖ-ਵੱਖ ਬੁਲਾਰੇ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਵਲੋ ਸਿਆਸੀ ਤਾਕਤ ਦੇ ਜ਼ੋਰ ਤੇ ਹੱਕ ਮੰਗਦੇ ਲੋਕਾਂ 'ਤੇ ਜਬਰ ਢਾਹਿਆ ਜਾ ਰਿਹਾ ਹੈ, ਬੀਤੇ ਦਿਨੀਂ ਹੱਕ ਮੰਗਦੇ ਲੋਕਾਂ 'ਤੇ ਚੰਡੀਗੜ੍ਹ ਪੁਲਿਸ ਵਲੋਂ ਲਾਠੀਚਾਰਜ ਕਰਨ ਦੀ ਤੇ ਮੁਲਾਜ਼ਮਾਂ, ਪੈਨਸ਼ਨਰਾਂ, ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਪੱਤਰਕਾਰਾਂ, ਸਹਿਤਕਾਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਜਥੇਬੰਦੀ ਨਿਖੇਧੀ ਕਰਦੀ ਹੈ | ਆਗੂਆਂ ਕਿਹਾ ਕਿ ਐਤਵਾਰ ਪੰਜਾਬ ਸਰਕਾਰ ਵਲੋਂ ਜੋ ਬਜਟ ਪੇਸ਼ ਕੀਤਾ ਗਿਆ, ਲੋਕਾਂ ਨੂੰ ਆਸ ਸੀ ਕਿ ਪੰਜਾਬ ਸਰਕਾਰ ਹੱਕ ਮੰਗਦੇ ਲੋਕਾਂ ਨੂੰ ਕੁਝ ਨਾ ਕੁਝ ਦੇਵੇਗੀ ਪਰ ਨਿਰਾਸ਼ਾ ਹੀ ਪੱਲੇ ਪਈ | ਜਿਸ ਕਾਰਨ ਪੰਜਾਬ ਦੇ ਲੋਕਾਂ 'ਚ ਗੁੱਸੇ ਦੀ ਲਹਿਰ ਫੈਲ ਗਈ ਹੈ | ਵਿਸ਼ਾਲ ਇਕੱਤਰਤਾ ਨੂੰ ਰਾਮ ਲੁਭਾਇਆ ਮਜੀਠਾ, ਜੋਗਿੰਦਰ ਸਿੰਘ ਸੋਹੀ, ਗੁਰਮੇਜ ਸਿੰਘ ਸੋਹੀ, ਦਲਵਿੰਦਰ ਸਿੰਘ ਸਪਾਰੀਵਿੰਡ, ਰਵੇਲ ਸਿੰਘ ਗੋਸਲ, ਸੁਭਾਸ਼ ਚੰਦਰ ਅੰਮਿ੍ਤਸਰੀਆ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਤੀ ਵਲੋਂ ਢਾਏ ਜਾਂਦੇ ਜ਼ੁਲਮਾਂ ਦੀ ਪੀੜਤ ਔਰਤ ਵਲੋਂ ਇਨਸਾਫ਼ ਦੀ ਮੰਗ <br/> ਅਗਲੀ ਖ਼ਬਰ ਨਿਜ਼ਾਮਪੁਰ 'ਚ ਦੁੱਖ ਨਿਵਾਰਨ ਗੁਰਮਤਿ ਕੈਂਪ ਲਗਾਇਆ <br/>
Ad Position 24