ਜੇਠੂਵਾਲ, 12 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵਲੋਂ ਜੋ ਸੱਤਾ ਸੰਭਾਲਣ ਮੌਕੇ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਸਰਕਾਰ ਬਣਨ 'ਤੇ ਇਕ ਹਜ਼ਾਰ ਰੁਪਏ ਦਿੱਤੇ ਜਾਣਗੇ ਉਸ ਵਾਅਦੇ ਨੂੰ ਸਰਕਾਰ ਵਲੋਂ ਮਨਾਏ ਮਹਿਲਾ ਦਿਵਸ ਮੌਕੇ ਪੂਰਿਆਂ ਕਰਦਿਆਂ ਹੋਇਆਂ ਇਕ ਹਜ਼ਾਰ ਰੁਪਏ ਜਰਨਲ ਅਤੇ ਐੱਸ. ਸੀ. ਭਾਈਚਾਰੇ ਨਾਲ ਸੰਬੰਧਤ ਔਰਤਾਂ ਨੂੰ 1500 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਪੂਰਾ ਕੀਤਾ ਹੈ ਉਸ ਨਾਲ ਵਿਰੋਧੀ ਮੁੱਦਾਹੀਣ ਹੋ ਗਏ ਹਨ | ਇਹ ਪ੍ਰਗਟਾਵਾ 'ਆਪ' ਦੇ ਹਲਕਾ ਪੂਰਬੀ ਦੇ ਸੀਨੀਅਰ ਆਗੂ ਤੇ ਵਾਰਡ ਨੰਬਰ 19 ਤੋਂ ਕੌਂਸਲਰ ਨਵਪ੍ਰੀਤ ਕੌਰ ਦੇ ਪਤੀ ਮਨਪ੍ਰੀਤ ਸਿੰਘ ਵੇਰਕਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਜੋ ਮਹਿਲਾਵਾਂ ਵਿਰੁੱਧ ਬਿਆਨਬਾਜ਼ੀ ਕਰਕੇ ਉਸ ਨੇ ਮਹਿਲਾਵਾਂ ਦੀ ਤੌਹੀਨ ਕੀਤੀ ਹੈ ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਸਰਕਾਰ ਵੀ ਉਸ ਵਿਰੁੱਧ ਸਖਤ ਕਾਰਵਾਈ ਕਰੇ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਜਿੰਨੇ ਵੀ ਸੂਬੇ ਦੇ ਵਾਸੀਆਂ ਨਾਲ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਕੇ ਵਿਖਾਇਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਦੀ ਸਰਕਾਰ ਪ੍ਰਤੀ ਹਰਮਨ ਪਿਆਰਤਾ ਵਧ ਰਹੀ ਹੈ ਜਿਸ ਤੋਂ ਵਿਰੋਧੀ ਬੁਖਲਾਏ ਹੋਏ ਵਿਖਾਈ ਦੇ ਰਹੇ ਹਨ ਕਿਉਂਕਿ ਸਰਕਾਰ ਆਪਣੇ ਪੰਜ ਸਾਲ ਦੇ ਪੂਰੇ ਕਾਰਜਕਾਲ ਦੌਰਾਨ ਜੋ ਵਾਅਦੇ ਕੀਤੇ ਹਨ ਉਸ ਨੂੰ ਪੂਰਿਆਂ ਕਰਕੇ ਵਿਖਾ ਰਹੀ ਹੈ ਤਾਂਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਸੂਬੇ ਦੇ ਲੋਕ ਆਪ ਸਰਕਾਰ ਬਣਾ ਕੇ ਜੋ ਵਿਰੋਧੀਆਂ ਵਲੋਂ ਸੱਤਾ ਦੇ ਕਾਬਜ਼ ਹੋਣ ਲਈ ਹੁਣ ਤੋਂ ਹੀ ਆਸਾਂ ਲਾਈ ਬੈਠੇ ਹਨ ਉਨ੍ਹਾਂ 'ਤੇ ਪਾਣੀ ਫੇਰਨਗੇ ਅਤੇ ਇਸ ਸਕੀਮ ਦੀ ਰਜਿਸਟ੍ਰੇਸ਼ਨ 13 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਵਾਰਡ ਨੰਬਰ 19 ਦੇ ਘਰ ਘਰ ਜਾ ਕੇ ਮਹਿਲਾਵਾਂ ਦਾ ਨਾਂ ਰਜਿਸਟਰ ਕੀਤਾ ਜਾਵੇਗਾ |