15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਿਆਹੁਤਾ ਆਪਣੇ ਦੋਸਤ ਨਾਲ ਘਰ 'ਚੋਂ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 28-03-2026
ਤਰਨ ਤਾਰਨ, 27 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਇਕ ਵਿਆਹੁਤਾ ਵਲੋਂ ਆਪਣੇ ਦੋਸਤ ਨਾਲ ਮਿਲ ਕੇ ਘਰ 'ਚੋਂ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਣ ਦੇ ਮਾਮਲੇ 'ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ਵਿਖਏ ਮਨਜੀਤ ਸਿੰਘ ਪੁੱਤਰਮ ਹਿੰਦਰ ਸਿੰਘ ਵਾਸੀ ਪਿੰਡ ਵੇਈਪੂੲੀਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਲੜਕੇ ਹਰਨੀਤ ਸਿੰਘ ਦਾ ਵਿਆਹ 6 ਜੁਲਾਈ 2025 ਨੂੰ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪੈਦ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਦੀ ਲੜਕੀ ਸੁਖਮਨਦੀਪ ਕੋਰ ਨਾਲ ਸਿੱਖੀ ਰੀਤੀ ਰਿਵਾਜਾਂ ਨਾਲ ਹੋਇਆ ਸੀ ਅਤੇ ਆਪਣੇ ਸਹੁਰੇ ਪਰਿਵਾਰ ਦੇ ਵਿਚ ਠੀਕ ਠਾਕ ਰਹਿ ਰਹੇ ਸਨ | 18 ਜਨਵਰੀ 2026 ਦੀ ਦਰਮਿਆਨੀ ਰਾਤ ਨੂੰ ਮੇਰੀ ਨੰਹੂ ਸੁਖਨਦੀਪ ਕੌਰ ਕਿਸੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਸਾਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਕਿਸੇ ਅਣਦੱਸੀ ਜਗ੍ਹਾ 'ਤੇ ਚੱਲੀ ਗਈ | ਜਾਣ ਸਮੇਂ ਸੁਖਮਨਦੀਪ ਕੌਰ ਘਰੋਂ ਆਪਣੇ ਨਾਲ ਘਰ ਵਿਚ ਅਲਮਾਰੀ 'ਚ ਪਿਆ ਸਾਡਾ ਸੋਨਾ ਜਿਸ ਵਿਚ 3 ਤੋਲੇ ਦੀ ਚੇਨੀ, 4 ਸੋਨੇ ਦੀਆਂ ਚੂੜੀਆਂ, ਤੋਲੇ ਦੇ ਕੰਨਾਂ ਦੇ ਕਾਂਟੇ ਅਤੇ 2 ਛਾਪਾ ਅਤੇ 10 ਹਜ਼ਾਰ ਰੁਪਏ ਸਾਨੂੰ ਦੱਸੇ ਬਿਨਾਂ ਚੋਰੀ ਕਰਕੇ ਲੈ ਗਈ ਹੈ | ਮੈਨੂੰ ਬਾਅਦ 'ਚ ਅਗਲੇ ਦਿਨ ਪਤਾ ਲੱਗਾ ਕਿ ਮੇਰੀ ਨੰਹੂ ਨੂੰ ਗੁਰਦੀਪ ਸਿੰਘ ਉਰਫ ਬੌਬੀ ਪੁੱਤਰ ਨਾਮਲੂਮ ਵਾਸੀ ਸਰਹਾਲੀ ਹਾਲ ਵਾਸੀ ਮੁਹੱਲਾ ਨਾਨਕਸਰ ਜੰਡਿਆਲਾ ਰੋਡ ਤਰਨ ਤਾਰਨ ਜੋ ਮੇਰੀ ਨੰਹੂ ਨਾਲ ਸੋਸ਼ਲ ਮੀਡੀਆ ਉਪਰ ਗੱਲਬਾਤ ਕਰਦਾ ਸੀ ਤੇ ਇਸ ਨੇ ਸੁਖਮਨਦੀਪ ਕੌਰ ਨੂੰ ਆਪਣੇ ਮਗਰ ਲਗਾਇਆ ਹੋਇਆ ਸੀ | ਗੁਰਦੀਪ ਸਿੰਘ ਉਰਫ ਬੌਬੀ ਵਲੋਂ ਸੁਖਮਨਦੀਪ ਕੌਰ ਨੂੰ ਜਬਰੀ ਆਪਣੀਆਂ ਗੱਲਾਂ ਵਿਚ ਲਿਆ ਕੇ ਉਕਸਾਇਆ ਅਤੇ ਦਰਮਿਆਨੀ ਰਾਤ ਨੂੰ ਉਕਤ ਵਿਅਕਤੀ ਹਰ ਮੇਰੀ ਨੰਹੂ ਸੁਖਮਨਦੀਪ ਕੌਰ ਨੂੰ ਜੋ ਮੇਰੀ ਨਹੁੰ ਨੂੰ ਜਬਰੀ ਘਰੋਂ ਆਪਣੇ ਨਾਲ ਕਿਸੇ ਅਣਦੱਸੀ ਜਗ੍ਹਾ 'ਤੇ ਲੈ ਗਿਆ | ਜਾਂਚ ਅਧਿਕਾਰੀ ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਗੁਰਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਔਰਤ ਜ਼ਖ਼ਮੀ ਅਗਲੀ ਖ਼ਬਰ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਦੀ ਅਗਵਾਈ 'ਚ ਸ਼ਹਿਰ ਦੇ ਟੀ-ਪੁਆਇੰਟਾਂ 'ਤੇ ਵਿਸ਼ੇਸ਼ ਚੈਕਿੰਗ <br/>
Ad Position 24