ਅਮਰਕੋਟ, 28 ਮਾਰਚ (ਭੱਟੀ)-ਅੱਡਾ ਅਮਰਕੋਟ ਦੇ ਜੱਜ ਮੈਡੀਕਲ ਸਟੋਰ 'ਤੇ ਅਣਪਛਾਤੇ ਹਮਲਵਾਰਾਂ ਵਲੋਂ ਗੋਲੀਆਂ ਮਾਰੀਆਂ ਗਈਆਂ ਜਿਸ ਵਿਚ ਡਾ. ਜੱਜਪਾਲ ਦੇ ਬੇਟੇ ਸੁਨੀਲ ਦੇ ਗੋਲੀਆਂ ਲੱਗੀਆਂ, ਜਿਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ | ਜ਼ਿਕਰਯੋਗ ਹੈ ਇਹ ਉਹ ਹਿੰਦੂ ਪਰਿਵਾਰ ਹੈ, ਜਦੋਂ ਅਮਰਕੋਟ ਵਿਖੇ 1984 ਵਿਚ ਹਿੰਦੂ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਵੱਡਾ ਹਮਲਾ ਕਰਕੇ ਬਹੁਤ ਦੁਕਾਨਦਾਰਾਂ ਨੂੰ ਬੁਰੀ ਤਰ੍ਹਾਂ ਜਖ਼ਮੀ ਕੀਤਾ ਅਤੇ ਮਾਰਿਆ ਗਿਆ ਸੀ ਤਾਂ ਉਸ ਵਿਚ ਡਾ. ਜੱਜਪਾਲ ਦੇ ਚਾਚਾ ਡਾ. ਮਨੋਹਰ ਲਾਲ ਨੂੰ ਵੀ ਕਤਲ ਕਰ ਦਿੱਤਾ ਗਿਆ | ਅੱਜ ਮੁੜ ਪੰਜਾਬ ਵਿਚ ਚੱਲੀ ਗੈਂਗਸਟਰਵਾਦ ਦੀ ਲਹਿਰ 'ਚ ਪਿਛਲੇ ਕਈ ਮਹੀਨਿਆਂ ਤੋਂ ਫਿਰੌਤੀ ਦੀਆਂ ਕਾਲਾਂ ਇਨ੍ਹਾਂ ਦੇ ਭਤੀਜੇ ਡਾ. ਅਜੇ ਨੂੰ ਆ ਰਹੀਆਂ ਸੀ | ਅੱਜ ਇਨ੍ਹਾਂ ਦੀ ਦੁਕਾਨ 'ਤੇ ਪ੍ਰਤੱਖ ਦਰੱਸੀਆਂ ਨੇ ਦੱਸਿਆ ਕਿ ਚਾਰ ਫਾਈਰ ਮਾਰੇ ਗਏ, ਜਿਸ ਕਾਰਨ ਅੱਡਾ ਅਮਰਕੋਟ ਤੇ ਨੇੜਲੇ ਇਲਾਕਿਆਂ ਵਿਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ | ਇਸ ਸਬੰਧੀ ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ ਜਾਣਕਾਰੀ ਦਿੰਦੇ ਹੋਏ ਕਿਹਾ ਫੌਰਾਂਸਿਕ ਮਾਹਰਾਂ ਦੀ ਟੀਮ ਨੂੰ ਸੱਦਿਆ ਗਿਆ ਅਤੇ ਸੀ.ਆਈ.ਏ. ਦੀ ਟੀਮ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਵਲੋਂ ਗਠਨ ਕਰਕੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ |