03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਜ਼ਿਲ੍ਹਾ ਸੇਵਾ ਭਾਰਤੀ ਦੇ ਅਹੁਦੇਦਾਰਾਂ ਦੀਆਂ ਹੋਈਆਂ ਨਵੀਆਂ ਨਿਯੁਕਤੀਆਂ <br/>

Ad Position 21
No active advertisement
ਅਜੀਤ ਡੈਸਕ 03-04-2026
ਤਰਨ ਤਾਰਨ, 2 ਅਪ੍ਰੈਲ (ਪਰਮਜੀਤ ਜੋਸ਼ੀ)-ਸੇਵਾ ਭਾਰਤੀ ਤਰਨ ਤਾਰਨ ਦੀ ਮੀਟਿੰਗ ਦੇ ਜ਼ਿਲ੍ਹਾ ਸੰਘ ਚਾਲਕ ਹੰਸਰਾਜ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਸੰਗਠਨ ਮੰਤਰੀ ਪੰਜਾਬ ਸੰਜੀਵ, ਮਨੋਜ ਭਨੋਟ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਸੇਵਾ ਭਾਰਤੀ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ | ਜਿਸ ਵਿਚ ਵਿਜੇ ਗੁਪਤਾ ਮੁੰਡਾਪਿੰਡ, ਦੀਪਕ ਸੂਦ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ | ਅਭਿਨੰਦਨ ਗੁਪਤਾ ਨੂੰ ਸ਼ਹਿਰੀ ਪ੍ਰਧਾਨ, ਕਰਨ ਬਜਾਜ ਨੂੰ ਉਪ ਪ੍ਰਧਾਨ ਤਰਨ ਤਾਰਨ, ਦੀਪਕ ਸ਼ਰਮਾ ਕੈਰੋਂ ਨੂੰ ਜਨਰਲ ਸੈਕਟਰੀ, ਸ਼ੁਭਾਸ਼ ਕੁਮਾਰੀ ਨੂੰ ਉਪ ਪ੍ਰਧਾਨ, ਸੁਦਰਸ਼ਨ ਸ਼ਰਮਾ ਨੂੰ ਉਪ ਪ੍ਰਧਾਨ, ਅਰਵਿੰਦ ਕੁਮਾਰ ਨੂੰ ਸਿਵਲ ਹਸਪਤਾਲ ਸੇਵਾ ਪ੍ਰਮੁੱਖ, ਪ੍ਰਵੇਸ਼ ਕੁਮਾਰੀ ਨੂੰ ਨਗਰ ਬਾਲ ਸੰਸਕਾਰ ਕੇਂਦਰ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੇਵਾ ਭਾਰਤੀ ਵਲੋਂ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਲੋਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ - ਦਲਜੀਤ ਸਿੰਘ ਐਮਾ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿਚ ਪੁੱਜੀਆਂ ਸੰਗਤਾਂ ਦਾ ਧੰਨਵਾਦ -ਗਗੜੇਵਾਲ, ਮੀਆਂਵਿੰਡ <br/>
Ad Position 24