ਸ਼ਾਹਬਾਜ਼ਪੁਰ, 2 ਅਪ੍ਰੈਲ (ਪ੍ਰਦੀਪ ਬੇਗੇਪੁਰ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਸੁਰਜਨ ਜੀ ਸ਼ਾਹਬਾਜਪੁਰ ਦੀ ਚੋਣ ਪ੍ਰਕਿਰਿਆ ਧੰਨ ਧੰਨ ਬਾਬਾ ਰੂੜਾ ਸਾਹਿਬ ਜੀ ਦੀਵਾਨ ਹਾਲ ਪਿੰਡ ਘੁਰਕਵਿੰਡ ਵਿਖੇ ਸੈਂਕੜੇ ਕਿਸਾਨਾਂ ਬੀਬੀਆਂ ਦੀ ਹਾਜ਼ਰੀ ਵਿਚ ਚੋਣ ਹੋਈ, ਜਿਸ ਵਿਚ 17 ਵੱਖ-ਵੱਖ ਪਿੰਡਾਂ ਦੇ 68 ਡੈਲੀਗੇਟਾਂ ਇਕ ਮੱਤ ਹੋ ਕੇ ਚੋਣ ਪ੍ਰਕਿਰਿਆ ਨੂੰ ਸੰਵਿਧਾਨਿਕ ਤਰੀਕੇ ਅਨੁਸਾਰ ਕਰਵਾਈ ਗਈ | ਪਹਿਲੀ ਬਾਡੀ ਨੂੰ ਭੰਗ ਕਰਦੇ ਹੋਏ ਪਿਛਲੀ ਕਮੇਟੀ ਦੇ ਕੰਮਾਂ ਅਤੇ ਸੰਘਰਸ਼ ਨੂੰ ਸਟੇਜ ਤੋਂ ਸਾਂਝਾ ਕੀਤਾ ਗਿਆ | ਉਸ ਤੋਂ ਉਪਰੰਤ 68 ਡੈਲੀਗੇਟਾਂ ਨੇ ਨਿਰੰਜਨ ਸਿੰਘ ਬਗਰਾੜੀ ਨੂੰ ਪ੍ਰਧਾਨ ਅਤੇ ਸਕੱਤਰ ਦਲਜੀਤ ਸਿੰਘ ਕੈਰੋਂ, ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਸਿੰਘ ਕੁਹਾੜਕਾ, ਮੀਤ ਪ੍ਰਧਾਨ ਪ੍ਰਗਟ ਸਿੰਘ ਗੁਲਾਲੀਪੁਰ, ਮੀਤ ਪ੍ਰਧਾਨ ਬਚਿੱਤਰ ਸਿੰਘ ਸੂਰਵਿੰਡ, ਸਹਾਇਕ ਸਕੱਤਰ ਹਰਭੇਜ ਸਿੰਘ, ਅੰਗਰੇਜ ਸਿੰਘ, ਕਸ਼ਮੀਰ ਸਿੰਘ ਅਹਿਮਦਪੁਰ, ਕੈਸ਼ੀਅਰ ਹਰਪਾਲ ਸਿੰਘ, ਰਣਜੀਤ ਸਿੰਘ ਸ਼ਾਹਬਾਜਪੁਰ, ਜਥੇਬੰਦਕ ਸਕੱਤਰ ਰੇਸ਼ਮ ਸਿੰਘ ਘੁਰਕਵਿੰਡ, ਪ੍ਰੈਸ ਸਕੱਤਰ ਮਨਜੀਤ ਸਿੰਘ ਪਿੰਟਾ, ਸੁਪਰਵਾਈਜ਼ਰ ਬੂਟਾ ਸਿੰਘ ਘੁਰਕਵਿੰਡ, ਸੁਖਵਿੰਦਰ ਸਿੰਘ ਕਮਾਲਪੁਰ, ਮੈਂਬਰ ਸੁਰਜੀਤ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਕੌਰ ਕੁਹਾੜਕਾ, ਗੁਰਮੀਤ ਕੌਰ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਘੁਰਕਵਿੰਡ ਆਦਿ ਬਾਡੀ ਦੀ ਚੋਣ ਕੀਤੀ ਗਈ, ਜੋ ਕਿ ਤਿੰਨ ਸਾਲ ਤੱਕ ਕਮੇਟੀ ਜ਼ੋਨ ਬਾਬਾ ਸੁਰਜਨ ਦੇ ਸੈਂਕੜੇ ਕਿਸਾਨਾਂ ਦੀਆਂ ਹੱਕੀ ਮੰਗਾਂ ਅਤੇ ਹੋਰ ਸੇਵਾਵਾਂ ਵਾਸਤੇ ਦਿਨ-ਰਾਤ ਕੰਮ ਕਰੇਗੀ | ਇਸ ਤੋਂ ਇਲਾਵਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ੍ਹ, ਜ਼ਿਲ੍ਹਾ ਪ੍ਰਧਾਨ ਸੈਕਟਰੀ ਹਰਜਿੰਦਰ ਸਿੰਘ ਸ਼ੱਕਰੀ, ਜ਼ਿਲ੍ਹਾ ਸਕੱਤਰ ਦਿਆਲ ਸਿੰਘ ਮੀਆਂਵਿੰਡ, ਜ਼ਿਲ੍ਹਾ ਮੀਤ ਪ੍ਰਧਾਨ ਰੇਸ਼ਮ ਸਿੰਘ ਘੁਰਕਵਿੰਡ, ਉਪਿੰਦਰਜੀਤ ਕੌਰ, ਜ਼ਿਲ੍ਹਾ ਆਗੂ ਜਰਨੈਲ ਸਿੰਘ ਨੂਰਦੀ ਤੋਂ ਇਲਾਵਾ ਪਿੰਡਾਂ ਦੇ ਪ੍ਰਧਾਨ ਤੀਰਥ ਸਿੰਘ ਡਿਆਲ, ਬਲਵਿੰਦਰ ਸਿੰਘ ਡਿਆਲ, ਧੀਰਾ ਸਿੰਘ ਗਿੱਲ ਸ਼ਾਹਬਾਜ਼ਪੁਰ, ਹਰਜਿੰਦਰ ਸਿੰਘ ਕੋਹਾੜਕਾ, ਬਿਕਰਮਜੀਤ ਸਿੰਘ ਕੈਰੋਂ, ਦਿਲਬਾਗ ਸਿੰਘ ਬੇਗੇਪੁਰ, ਸਲਵਿੰਦਰ ਸਿੰਘ ਬੂਆ, ਮਨਜਿੰਦਰ ਸਿੰਘ ਕਮਾਲਪੁਰ, ਗੁਰਦੇਵ ਸਿੰਘ ਗਲਾਲੀਪੁਰ, ਦਿਲਬਾਗ ਸਿੰਘ ਸਰਪੰਚ ਗੁਲਾਲੀਪੁਰ, ਬਾਬਾ ਸਿੰਘ ਮਿਆਣੀ ਆਦਿ ਪ੍ਰਧਾਨ ਮੀਟਿੰਗ 'ਚ ਸ਼ਾਮਿਲ ਹੋਏ |