ਫਤਿਆਬਾਦ, 2 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਕਸਬਾ ਫਤਿਆਬਾਦ ਦੇ ਨਿਵਾਸੀ ਵਰਿੰਦਰ ਸਿੰਘ ਹੈਪੀ ਟੈਂਟ ਵਾਲਿਆਂ ਨੂੰ ਉਦੋਂ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਨੌਜਵਾਨ ਇਕਲੌਤੇ ਸਪੁੱਤਰ ਸਾਜੁਦੀਪ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ | ਇਸ ਦੁਖਦਾਈ ਘਟਨਾ 'ਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਿਤਾ ਵਰਿੰਦਰ ਸਿੰਘ ਹੈਪੀ ਦੇ ਨਾਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨ ਬੇਟੇ ਦੀ ਮੌਤ ਇਕ ਅਪੂਰਣ ਘਾਟ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਦਲਬੀਰ ਸਿੰਘ ਜਹਾਂਗੀਰ, ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ, ਸਾ. ਸਰਪੰਚ ਭੁਪਿੰਦਰ ਸਿੰਘ ਭਿੰਦਾ, ਤਜਿੰਦਰ ਸਿੰਘ ਪਿ੍ੰਸ, ਬਲਦੇਵ ਸਿੰਘ ਸ਼ੈਲਰ ਵਾਲੇ, ਮੈਂਬਰ ਜਸਬੀਰ ਸਿੰਘ ਸਾਬੀ, ਕਸ਼ਮੀਰ ਸਿੰਘ ਸਹੋਤਾ (ਮੈਂਬਰ), ਕੁਲਦੀਪ ਸਿੰਘ ਕੰਬੋਜ, ਜਗਜੀਤ ਸਿੰਘ (ਮੈਂਬਰ ਪੰਚਾਇਤ), ਪ੍ਰਧਾਨ ਰਤਨ ਸਿੰਘ, ਚਰਨਜੀਤ ਸਿੰਘ ਬਿੱਟੂ, ਹਰੀਸ਼ ਕੁਮਾਰ ਗੁੱਜਰ, ਸੁਮੀਤ ਅਰੋੜਾ, ਗਿਆਨ ਸਿੰਘ ਦਿਓਲ, ਨੰਬਰਦਾਰ ਸੰਤੋਖ ਸਿੰਘ, ਬਲਦੇਵ ਸਿੰਘ ਟੈਂਟ ਵਾਲਾ, ਮਲਕੀਤ ਸਿੰਘ ਠੇਕੇਦਾਰ, ਕੁਲਜੀਤ ਸਿੰਘ ਚਾਵਲਾ, ਬਲਵਿੰਦਰ ਸਿੰਘ ਸਾਬੀ (ਮੈਂਬਰ), ਸੰਤੋਖ਼ ਸਿੰਘ ਅਟਵਾਲ, ਸ਼ਿਵ ਸਿੰਘ, ਕੁਲਵੰਤ ਸਿੰਘ, ਮਾਸਟਰ ਮਹਿੰਦਰ ਸਿੰਘ ਅਤੇ ਰਜਿੰਦਰ ਸਿੰਘ ਰਾਜੂ ਵੀ ਹਾਜ਼ਰ ਸਨ |